ਬਾਘਾ ਪੁਰਾਣਾ 16 ਅਕਤੂਬਰ (ਟਿੰਕੂ ਕਾਠਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਘੋਲੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਸੀਨੀਅਰ ਆਗੂਆਂ ਨੇ ਦੱਸਿਆ ਕਿ ਅੱਜ ਮੀਟਿੰਗ ਵਿਚ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਅਤੇ ਡੀ.ਏ.ਪੀ. ਦੀ ਖਾਦ ਸੰਬੰਧੀ ਅਤੇ ਕੋਆਪਰੇਟਿਵ ਬੈਂਕਾਂ ਸੁਸਾਇਟੀਆਂ ਦੇ ਡਿਫਾਲਟਰ ਕੀਤੇ ਗਏ ਕਿਸਾਨਾਂ ਤੇ ਬਿਜਲੀ ਮੀਟਰਾਂ ਦੀ ਆਨਲਾਈਨ ਰੀਡਿੰਗ ਸੰਬੰਧੀ ਅਹਿਮ ਏਜੰਡੇ ਵਿਚਾਰੇ ਗਏ ਅਤੇ ਕਿਸਾਨੀ ਮੰਗਾਂ ਸੰਬੰਧੀ ਐਸ.ਡੀ. ਐਮ. ਬਾਘਾ ਪੁਰਾਣਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਮੀਤ ਪ੍ਰਧਾਨ ਗੁਰਦੇਵ ਸਿੰਘ ਡੇਮਰੂ, ਖ਼ਜ਼ਾਨਚੀ ਅਜੀਤ ਸਿੰਘ ਡੇਮਰੂ, ਕਾਰਜਕਾਰੀ ਸਕੱਤਰ ਸੁਖਵਿੰਦਰ ਸਿੰਘ ਕਾਲਾ ਲੰਗੇਆਣਾ, ਸਲਾਹਕਾਰ ਹਰਮੇਲ ਸਿੰਘ ਘਾਲੀ ਸਮਾਲਸਰ, ਪ੍ਰਧਾਨ ਮੱਖਣ ਸਿੰਘ ਢਿਲਵਾਂ ਵਾਲਾ, ਗੁਰਸੇਵਕ ਸਿੰਘ ਢਿਲਵਾਂ ਵਾਲਾ, ਕੇਵਲ ਸਿੰਘ ਸੰਗਤਪੁਰਾ, ਮਾ. ਗੁਰਮੀਤ ਸਿੰਘ ਬਾਘਾ ਪੁਰਾਣਾ, ਪ੍ਰਧਾਨ ਨਿਰਮਲ ਸਿੰਘ ਕਾਲੇਕੇ, ਪ੍ਰਧਾਨ ਗੁਰਜੰਟ ਸਿੰਘ ਬਾਘਾ ਪੁਰਾਣਾ, ਪ੍ਰਧਾਨ ਗੁਰਚਰਨ ਸਿੰਘ ਸੰਗਤਪੁਰਾ, ਸ਼ਾਮ ਸਿੰਘ ਲੰਗੇਆਣਾ, ਪ੍ਰਧਾਨ ਤਾਰਾ ਸਿੰਘ ਥਰਾਜ, ਸਤਨਾਮ ਸਿੰਘ ਡੇਮਰੂ, ਝੰਡਾ ਸਿੰਘ ਥਰਾਜ ਆਦਿ ਕਿਸਾਨ ਆਗੂ ਹਾਜ਼ਰ ਸਨ | ਇਹ ਜਾਣਕਾਰੀ ਪੈੱ੍ਰਸ ਸਕੱਤਰ ਗੁਰਤੀਰ ਸਿੰਘ ਨੇ ਸਾਂਝੀ ਕੀਤੀ |