11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਤੁਰੰਤ ਜਵਾਬੀ ਗਤੀਵਿਧੀ ਕਰਵਾਈ <br/>

ਅਜੀਤ ਡੈਸਕ 18-10-2025
ਕਿਸ਼ਨਪੁਰਾ ਕਲਾਂ, 17 ਅਕਤੂਬਰ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਵਿਖੇ ਐਲ.ਕੇ.ਜੀ. ਜਮਾਤ ਦੇ ਵਿਦਿਆਰਥੀਆਂ ਨੂੰ ਤੁਰੰਤ ਜਵਾਬੀ ਗਤੀਵਿਧੀ ਕਰਵਾਈ ਗਈ | ਜਿਸ ਵਿਚ ਇਨ੍ਹਾਂ ਬੱਚਿਆਂ ਵਲੋਂ ਆਪਣੀ ਜਮਾਤ ਵਿਚ ਪਈਆਂ ਹੋਈਆਂ ਚੀਜ਼ਾਂ ਜਿਵੇਂ ਕਿ ਮੇਜ ਕੁਰਸੀਆਂ ਬੈਂਚ, ਬਲੈਕ ਬੋਰਡ, ਸਮਾਰਟ ਬੋਰਡ, ਕੈਮਰੇ ਅਤੇ ਆਪਣੇ ਵਰਤਣ ਵਾਲੀ ਸਟੇਸ਼ਨਰੀ ਆਦਿ ਦਾ ਅਧਿਆਪਕ ਦੇ ਪੁੱਛੇ ਜਾਣ ਤੇ ਤੁਰੰਤ ਜਵਾਬ ਦਿੱਤਾ ਜੋ ਗਿਆਨ ਵਧਾਊ ਗਤੀਵਿਧੀ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨਿੱਕੀਆਂ-ਨਿੱਕੀਆਂ ਗਤੀਵਿਧੀਆਂ ਨਾਲ ਇਨ੍ਹਾਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ, ਜੋ ਇਨ੍ਹਾਂ ਨੂੰ ਅਗਲੇਰੀਆਂ ਜਮਾਤਾਂ ਵਿਚ ਕੰਮ ਆਵੇਗਾ | ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਨਿੱਕੀ ਉਮਰੇ ਹੀ ਵਿਦਿਆਰਥੀ ਵਰਗ ਨੂੰ ਹਰ ਪੱਖ ਤੋਂ ਜਾਣੂੰ ਕਰਾਈਏ ਤਾਂ ਜੋ ਇਨ੍ਹਾਂ ਦਾ ਚੰਗਾ ਭਵਿੱਖ ਬਣ ਸਕੇ | ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਬੱਚਿਆਂ ਦੀ ਸ਼ਲਾਘਾ ਕੀਤੀ | ਇਨ੍ਹਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਰਤਨ ਬ੍ਰਦਰਜ਼ ਟੇਲਰਜ਼ ਮਾਣੂੰਕੇ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਮੈਕਰੋ ਗਲੋਬਲ ਦੇ ਵਿਦਿਆਰਥੀ ਆਇਲਟਸ ਦੇ ਨਤੀਜੇ 'ਚੋਂ ਪ੍ਰਾਪਤ ਕੀਤੇ 7 ਬੈਂਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।