09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੰਜਾਬ ਪਬਲਿਕ ਸਕੂਲ ਲੱਖੇਵਾਲੀ ਨੇ ਐਜ਼ੂਕੇਸ਼ਨ ਵਰਲਡ ਰੈਂਕਿੰਗ 'ਚ ਇਤਿਹਾਸ ਰਚਿਆ

ਅਜੀਤ ਡੈਸਕ 18-10-2025
ਮੰਡੀ ਲੱਖੇਵਾਲੀ, 17 ਅਕਤੂਬਰ (ਮਿਲਖ ਰਾਜ)-ਪੰਜਾਬ ਪਬਲਿਕ ਸਕੂਲ ਲੱਖੇਵਾਲੀ ਨੇ ਐਜੂਕੇਸ਼ਨ ਵਰਲਡ ਇੰਡੀਆ ਸਕੂਲ ਰੈਂਕਿੰਗ 2025 ਵਿਚ ਸ਼ਾਨਦਾਰ ਪ੍ਰਾਪਤੀ ਹਾਸਿਲ ਕੀਤੀ ਹੈ | ਸਕੂਲ ਨੂੰ ਬਜਟ ਪ੍ਰਾਈਵੇਟ ਸਕੂਲ ਸ਼੍ਰੇਣੀ ਵਿਚ ਸਨਮਾਨਿਤ ਕੀਤਾ ਗਿਆ ਹੈ ਅਤੇ ਸਕੂਲ ਨੇ ਸਾਰੇ ਭਾਰਤ ਵਿਚੋਂ 25ਵਾਂ ਸਥਾਨ, ਪੰਜਾਬ ਵਿਚੋਂ ਦੂਜਾ ਸਥਾਨ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਹ ਸਨਮਾਨ ਸਕੂਲ ਦੀ ਮਿਆਰੀ ਸਿੱਖਿਆ, ਸਮਰਪਿਤ ਅਧਿਆਪਕਾਂ, ਮਿਹਨਤੀ ਵਿਦਿਆਰਥੀਆਂ ਤੇ ਸਹਿਯੋਗੀ ਮਾਪਿਆਂ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ | ਸਕੂਲ ਦੇ ਪਿ੍ੰਸੀਪਲ ਸੰਜੂ ਬੱਬਰ ਨੇ ਇਸ ਮੌਕੇ 'ਤੇ ਵਿਸ਼ੇਸ਼ ਸਭਾ ਵਿਚ ਕਿਹਾ ਕਿ ਇਹ ਪੁਰਸਕਾਰ ਵਿਦਿਆਰਥੀਆਂ, ਅਧਿਆਪਕਾਂ ਦੀ ਮਿਹਨਤ ਤੇ ਮਾਪਿਆਂ ਦੇ ਵਿਸ਼ਵਾਸ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਪੂਰੇ ਪੰਜਾਬ ਪਬਲਿਕ ਸਕੂਲ ਦੇ ਪਰਿਵਾਰ ਦੀ ਹੈ ਅਤੇ ਉਨ੍ਹਾਂ ਨੇ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੇ ਪੀ.ਪੀ.ਐੱਸ. 'ਤੇ ਜੋ ਵਿਸ਼ਵਾਸ ਜਤਾਇਆ, ਉਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ | ਇਸ ਮੌਕੇ ਸਕੂਲ ਕੈਂਪਸ ਵਿਚ ਵਿਸ਼ੇਸ਼ ਸਭਾ ਹੋਈ, ਜਿੱਥੇ ਪੂਰੇ ਸਕੂਲ ਪਰਿਵਾਰ ਨੇ ਇਸ ਪ੍ਰਾਪਤੀ ਦਾ ਜਸ਼ਨ ਮਨਾਇਆ ਅਤੇ ਭਵਿੱਖ ਵਿਚ ਹੋਰ ਬੁਲੰਦੀਆਂ ਹਾਸਿਲ ਕਰਨ ਦਾ ਸੰਕਲਪ ਲਿਆ | ਸਕੂਲ ਦੇ ਚੇਅਰਮੈਨ ਹਰਚਰਨ ਸਿੰਘ ਬਰਾੜ ਨੇ ਵੀ ਪੂਰੇ ਪੀ.ਪੀ.ਐੱਸ. ਪਰਿਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਟੀਮ ਦੀ ਮਿਹਨਤ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਬਾਘਾ ਪੁਰਾਣਾ ਦੇ ਸਕੂਲਾਂ ਨੇ ਮੁੱਖ ਮੰਤਰੀ ਫ਼ੰਡ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ੀ ਭੇਜੀ <br/> ਅਗਲੀ ਖ਼ਬਰ ਮਿਮਿਟ ਕਾਲਜ ਵਿਖੇ ਏ.ਆਈ. ਕਰੀਅਰ ਰੈਡੀਨੇਸ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।