ਬਾਘਾ ਪੁਰਾਣਾ, 17 ਅਕਤੂਬਰ (ਟਿੰਕੂ ਕਾਠਪਾਲ)-ਬਾਘਾ ਪੁਰਾਣਾ ਦੇ ਸਕੂਲਾਂ ਨੇ ਮਿਸ਼ਨ ਚੜ੍ਹਦੀ ਕਲਾ ਤਹਿਤ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੁੱਖ ਮੰਤਰੀ ਫ਼ੰਡ ਰੰਗਲਾ ਪੰਜਾਬ ਖਾਤੇ ਵਿਚ ਇਕ ਲੱਖ ਰੁਪਏ ਦੀ ਰਾਸ਼ੀ ਭੇਜੀ ਗਈ | ਇਹ ਰਕਮ ਬਾਘਾ ਪੁਰਾਣਾ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੂੰ ਭੇਟ ਕੀਤੀ ਗਈ | ਇਸ ਵਿਚ ਯੋਗਦਾਨ ਪਾਉਣ ਵਾਲੇ ਸਕੂਲ ਹਾਰਵਰਡ ਕਾਨਵੈਂਟ ਸਕੂਲ ਬਾਘਾ ਪੁਰਾਣਾ, ਲਾਰੈਂਸ ਕਾਨਵੈਂਟ ਸਕੂਲ ਬਾਘਾ ਪੁਰਾਣਾ, ਪੰਜਾਬ ਕਾਨਵੈਂਟ ਸਕੂਲ ਬਾਘਾ ਪੁਰਾਣਾ, ਪੰਜਾਬ ਕੋ-ਐਜੂਕੇਸ਼ਨ ਸਕੂਲ ਬਾਘਾ ਪੁਰਾਣਾ ਅਤੇ ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਸ਼ਾਮਲ ਹਨ | ਇਨ੍ਹਾਂ ਸਕੂਲਾਂ ਨੇ ਪਹਿਲਾਂ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਲੈਵਲ ਦੀ ਸੰਸਥਾ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਨੂੰ ਆਪਣਾ ਯੋਗਦਾਨ ਭੇਜਿਆ | ਰਾਸ਼ੀ ਭੇਟ ਕਰਨ ਮੌਕੇ ਅਜੇਪਾਲ ਸਿੰਘ, ਨਵਦੀਪ ਸਿੰਘ ਬਰਾੜ, ਪਿ੍ੰਸੀਪਲ ਗੁਰਦੇਵ ਸਿੰਘ, ਮਨੋਜ ਕੁਮਾਰ, ਸੰਦੀਪ ਮਹਿਤਾ, ਨਰ ਸਿੰਘ ਬਰਾੜ ਅਤੇ ਥਾਣਾ ਮੁਖੀ ਬਾਘਾ ਪੁਰਾਣਾ ਇੰਸਪੈਕਟਰ ਜਤਿੰਦਰ ਸਿੰਘ ਹਾਜ਼ਰ ਸਨ |