09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪਿੰਡ ਦੀਨਾ ਸਾਹਿਬ 'ਚ ਜਾਗਰੂਕਤਾ ਕੈਂਪ ਲਗਾਇਆ <br/>

ਅਜੀਤ ਡੈਸਕ 18-10-2025
ਨਿਹਾਲ ਸਿੰਘ ਵਾਲਾ, 17 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਭਾਰਤੀ ਰਿਜ਼ਰਵ ਬੈਂਕ ਦੇ ਵਿੱਤੀ ਸਾਖਰਤਾ ਸੀ. ਐਫ. ਐਲ. ਸੈਂਟਰ ਨਿਹਾਲ ਸਿੰਘ ਵਾਲਾ ਵਲੋਂ ਪਿੰਡ ਦੀਨਾ ਸਾਹਿਬ ਦੀ ਕੋਆਪਰੇਟਿਵ ਬੈਂਕ 'ਚ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਪੱੁਜੇ ਵੱਖ-ਵੱਖ ਅਧਿਕਾਰੀਆਂ ਵਲੋਂ ਭਾਰਤ ਸਰਕਾਰ ਅਤੇ ਬੈਂਕ ਵਲੋਂ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ ਗਿਆ ਜਿਸ 'ਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਸੁਕੰਨਿਆਂ ਸਮਰਿਧੀ ਯੋਜਨਾ ਅਤੇ ਆਰ ਸੈਂਟੀ 'ਚ ਚੱਲ ਰਹੇ ਸਰਕਾਰੀ ਸਿਖਲਾਈ ਕੋਰਸ, ਡੇਅਰੀ ਫਾਰਮਿੰਗ ਅਤੇ ਹੋਰ ਕਈ ਪ੍ਰਕਾਰ ਦੇ ਕਿੱਤਾ ਮੁਖੀ ਕੋਰਸ ਦੀ ਜਾਣਕਾਰੀ ਦਿੱਤੀ ਗਈ ਅਤੇ ਜਨ ਧਨ ਦੇ ਅਧੀਨ ਖਾਤੇ ਖੋਲੇ ਗਏ ਤੇ ਬੀਮੇ ਕੀਤੇ ਗਏ ਅਤੇ ਚੱਲ ਰਹੇ ਧੋਖਾਧੜੀ ਬਾਰੇ ਜਾਗਰੂਕ ਕੀਤਾ ਗਿਆ | ਇਸ ਕੈਂਪ 'ਚ ਕੋਆਪਰੇਟਿਵ ਬੈਂਕ ਦੀਨਾਂ ਸਾਹਿਬ ਦੇ ਬਰਾਂਚ ਮੈਨੇਜਰ ਗੁਰਜੀਤ ਸਿੰਘ, ਰਵਿੰਦਰਜੀਤ ਸਿੰਘ, ਸੁਖਰਾਜ ਸਿੰਘ, ਏਫ਼.ਐਲ.ਸੀ. ਪਰਮਜੀਤ ਸ਼ਰਮਾ, ਭਾਰਤੀ ਰਿਜ਼ਰਵ ਬੈਂਕ ਤੋਂ ਗੀਤਾ, ਵਿੱਤੀ ਸਾਖਰਤਾ ਸੈਂਟਰ ਦੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਹਾਈ ਕੋਰਟ ਵਲੋਂ ਮਾਣਹਾਨੀ ਮਾਮਲੇ 'ਚ ਸੁਖਬੀਰ ਸਿੰਘ ਬਾਦਲ ਦੀ ਅਰਜ਼ੀ ਖ਼ਾਰਜ ਅਗਲੀ ਖ਼ਬਰ ਬਾਘਾ ਪੁਰਾਣਾ ਦੇ ਸਕੂਲਾਂ ਨੇ ਮੁੱਖ ਮੰਤਰੀ ਫ਼ੰਡ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ੀ ਭੇਜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।