08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਦੀ ਮੀਟਿੰਗ

ਅਜੀਤ ਡੈਸਕ 20-10-2025
ਮੋਗਾ, 19 ਅਕਤੂਬਰ (ਅਸ਼ੋਕ ਬਾਂਸਲ)- ਨੇਚਰ ਪਾਰਕ ਮੋਗਾ ਵਿਖੇ ਲਿਖਾਰੀ ਸਭਾ ਦੀ ਮੀਟਿੰਗ ਜਨਰਲ ਸਕੱਤਰ ਪਰਮਜੀਤ ਸਿੰਘ ਚੂਹੜਚੱਕ ਦੀ ਪ੍ਰਧਾਨਗੀ ਹੇਠ ਹੋਈ | ਮੰਚ ਸੰਚਾਲਨ ਦੀ ਭੂਮਿਕਾ ਮੀਤ ਗੁਰਮੀਤ ਨੇ ਨਿਭਾਈ | ਸਾਹਿਤਕਾਰਾਂ ਨੇ ਦੇਸ਼ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਸਭ ਲਈ ਸ਼ੁੱਭ ਇੱਛਾਵਾਂ ਭੇਜੀਆਂ | ਇਸ ਮੌਕੇ ਸਾਹਿਤਕਾਰਾਂ ਨੇ ਮਹਿਫ਼ਲ ਸਜਾਈ ਜਿਸ ਵਿਚ ਬਲਬੀਰ ਸਿੰਘ ਪਰਦੇਸੀ ਅਤੇ ਜੰਗੀਰ ਖੋਖਰ ਨੇ ਗ਼ਜ਼ਲਾਂ, ਸਾਹਿਤ ਦਾ ਬਾਬਾ ਬੋਹੜ ਜੋਧ ਸਿੰਘ ਮੋਗਾ ਨੇ ਸਾਹਿਤ ਦਾ ਟੈਸਟ ਰਚਨਾ, ਨਾਵਲਕਾਰ ਨਛੱਤਰ ਸਿੰਘ ਪ੍ਰੇਮੀ ਨੇ ਨਾਵਲ ਬਾਰੇ, ਪਰਮਜੀਤ ਸਿੰਘ ਚੂਹੜਚੱਕ ਨੇ ਸ਼ੇਅਰ, ਅਰਸ਼ਦੀਪ ਸਿੰਘ ਨੇ ਗੀਤ ਧੀਆਂ, ਠਾਣਾ ਸਿੰਘ ਜਲਾਲਾਬਾਦੀ, ਗੁਰਨਾਮ ਸਿੰਘ ਗਾਮਾ ਤੇ ਸੋਨੀ ਮੋਗਾ ਨੇ ਗੀਤ ਪੇਸ਼ ਕੀਤੇ | ਇਸ ਮੌਕੇ ਗੀਤਕਾਰ ਰਾਜਵੀਰ ਜਵੰਦਾ ਦੀ ਮੌਤ 'ਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ |
ਪਿਛਲੀ ਖ਼ਬਰ ਬੱਚਿਆਂ ਨੂੰ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਦੀ ਲੋੜ-ਤੇਜਿੰਦਰ ਸਿੰਘ ਜਸ਼ਨ <br/> ਅਗਲੀ ਖ਼ਬਰ ਦੁਕਾਨ 'ਚ ਦਾਖਲ ਹੋ ਕੇ ਗਾਲ਼ਾਂ ਕੱਢਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।