08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਿੰਡ ਅਜੀਤਵਾਲ ਦੇ ਕਈ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਪਿੰਡ ਅਜੀਤਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨਾਲ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਤੇ ਸਰਕਲ ਆਗੂ ਤੇ ਹੋਰ | ਅਜੀਤ ਤਸਵੀਰ <br/> 20-10-2025
ਅਜੀਤਵਾਲ, 19 ਅਕਤੂਬਰ (ਹਰਦੇਵ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਤੇ ਸੀਨੀਅਰ ਆਗੂ ਖਣਮੁੱਖ ਭਾਰਤੀ ਪੱਤੋ ਨੇ ਪਿੰਡ ਅਜੀਤਵਾਲ ਵਿਖੇ ਰੱਖੇ ਪਾਰਟੀ ਇਕੱਠ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ 'ਚੋਂ ਹਰ ਰੋਜ਼ ਲੋਕ ਆਪ ਮੁਹਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ ਤੇ ਅੱਜ ਪਿੰਡ ਅਜੀਤਵਾਲ ਤੋਂ ਕਰੀਬ 25 ਪਰਿਵਾਰਾਂ ਦੇ ਨੁਮਾਇੰਦਿਆਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਕੇ ਪਾਰਟੀ ਦੇ ਪਰਿਵਾਰ ਵਿਚ ਵਾਧਾ ਕੀਤਾ ਹੈ | ਹਲਕੇ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਹਾਜ਼ਰੀ ਨਾਲ ਹੋਏ ਇਕੱਠ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਤੇ ਪੰਜਾਬ ਦਾ ਹਰ ਵਰਗ ਦੁਖੀ ਤੇ ਨਿਰਾਸ਼ ਹੈ, ਹੁਣ ਹਾਲਾਤ ਇਹ ਹਨ ਕਿ ਪੰਜਾਬ ਵਾਸੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਮੁੜ ਪੰਜਾਬ ਵਿਚ ਵੇਖਣ ਲਈ ਕਾਹਲੇ ਹਨ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਸਮੁੱਚੇ ਅਕਾਲੀ ਦਲ ਤੇ ਪੰਜਾਬ ਵਾਸੀਆਂ ਨਾਲ ਹੜ੍ਹਾਂ ਮਾਰੇ ਇਲਾਕੇ ਵਿਚ ਕੀਤੀ ਸੇਵਾ ਨੇ ਲੋਕਾਂ ਵਿੱਚ ਅਕਾਲੀ ਦਲ ਦੀ ਦਿੱਖ ਨੂੰ ਹੋਰ ਉੱਚਾ ਕੀਤਾ ਹੈ | ਇਸ ਮੌਕੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਝੰਡੇਆਣਾ, ਸਰਕਲ ਪ੍ਰਧਾਨ ਜਗਮੋਹਨ ਸਿੰਘ ਕੋਕਰੀ, ਸੀ. ਆਗੂ ਅਜੀਤਪਾਲ ਸਿੰਘ, ਗੁਰਬਖ਼ਸ਼ ਸਿੰਘ ਰਣੀਆਂ ਵੀ ਮੌਜੂਦ ਰਹੇ | ਆਪਣੇ ਸੰਬੋਧਨ ਦੌਰਾਨ ਖਣਮੁੱਖ ਭਾਰਤੀ ਪੱਤੋ ਨੇ ਕਿਹਾ ਪੂਰਨ ਪੱਤੋ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਪੇ੍ਰਰਨਾ ਨਾਲ ਸੁਖਜਿੰਦਰ ਸਿੰਘ ਉਦੈਮ ਤੇ ਇਹ ਪਰਿਵਾਰ ਅਕਾਲੀ ਦਲ ਨਾਲ ਜੁੜੇ ਹਨ | ਆਗੂਆਂ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਭਰੋਸਾ ਦਵਾਇਆ ਕਿ ਸਭ ਨੂੰ ਪਾਰਟੀ ਵਿਚ ਮਾਣ-ਸਨਮਾਨ ਅਤੇ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਡਾ. ਨਿਰਮਲ ਸਿੰਘ, ਪ੍ਰਧਾਨ ਪ੍ਰੀਤਮ ਸਿੰਘ, ਬਲਪ੍ਰੀਤ ਸਿੰਘ ਢੁੱਡੀਕੇ, ਕੁਲਦੀਪ ਸਿੰਘ ਮਧੇਕੇ, ਨੰਬਰਦਾਰ ਸਿਕੰਦਰ ਸਿੰਘ, ਨੰਬਰਦਾਰ ਪ੍ਰੀਤਮ ਸਿੰਘ, ਰੇਸ਼ਮ ਸਿੰਘ ਚੂਹੜਚੱਕ, ਅਤਿੰਦਰ ਸਿੰਘ (ਪੀ.ਏ), ਸਾਬਕਾ ਪੰਚ ਜੱਗਾ ਸਿੰਘ, ਤੇਜਾ ਸਿੰਘ, ਅਵਤਾਰ ਸਿੰਘ, ਦੂਧ ਨਾਥ, ਗੁਰਭਾਗ ਸਿੰਘ, ਸੌਦਾਗਰ ਸਿੰਘ, ਹਰਮੇਲ ਸਿੰਘ, ਹਰਚੰਦ ਸਿੰਘ, ਜਗਦੀਸ਼ ਸਿੰਘ, ਛਿੰਦਰਪਾਲ ਸਿੰਘ, ਮਹਿੰਦਰ ਸਿੰਘ ਸਮੇਤ ਪਿੰਡ ਵਾਸੀ ਮੌਜੂਦ ਸਨ | ਇਸ ਦੌਰਾਨ ਪਾਰਟੀ ਆਗੂਆਂ ਵਲੋਂ ਅਕਾਲੀ ਦਲ 'ਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਡੀ.ਐਸ. ਬਲੌਸਮ ਸਕੂਲ ਵਿਖੇ ਗਰੀਨ ਦੀਵਾਲੀ ਮਨਾਈ <br/> ਅਗਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ 'ਚ ਮਨਾਇਆ ਦੀਵਾਲੀ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।