13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ ਬਰਸੀ ਸੰਬੰਧੀ ਸਮਾਗਮ ਸਮਾਪਤ

ਅਜੀਤ ਡੈਸਕ 23-10-2025
ਨਿਹਾਲ ਸਿੰਘ ਵਾਲਾ, 22 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਵਿਸ਼ਵ ਪ੍ਰਸਿੱਧ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ 150 ਸਾਲਾ ਪੁਰਾਤਨ ਸੰਸਥਾ ਦਰਬਾਰ ਸੰਪ੍ਰਦਾਇ ਲੋਪੋ ਦੇ ਬਾਨੀ ਸ੍ਰੀਮਾਨ ਸੁਆਮੀ ਸੰਤ ਦਰਬਾਰਾ ਸਿੰਘ ਦੀ 47ਵੀਂ ਬਰਸੀ ਮੌਜੂਦਾ ਗੱਦੀ ਨਸ਼ੀਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੀ ਰਹਿਨੁਮਾਈ ਹੇਠ ਸੰਤ ਆਸ਼ਰਮ ਲੋਪੋ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਇਲਾਕੇ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈ | ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਉੱਥੇ ਵੱਖ-ਵੱਖ ਧਾਰਮਿਕ, ਰਾਜਨੀਤਕ ਤੇ ਸਮਾਜ ਸੇਵੀ ਸ਼ਖਸੀਅਤਾਂ ਵਲੋਂ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਗਏ | ਬਰਸੀ ਸਬੰਧੀ 26 ਸਤੰਬਰ ਤੋਂ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀਆਂ 13 ਲੜੀਆਂ ਦੇ ਭੋਗ ਅੱਜ ਸੰਤ ਆਸ਼ਰਮ ਲੋਪੋ ਵਿਖੇ ਪਾਏ ਗਏ ਉਪਰੰਤ ਮਹਾਨ ਸੰਤ ਸੰਮੇਲਨ ਹੋਇਆ ਜਿਸ 'ਚ ਦਰਬਾਰ ਸੰਪਰਦਾਇ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਨੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਬਾਣੀ ਸ਼ਬਦ ਕਥਾ ਕਰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਕਿਹਾ ਕਿ ਸਤਿਸੰਗਤ ਦੇ ਮਹਾਨ ਤੀਰਥ 'ਤੇ ਆ ਕੇ ਜੀਵ ਆਪਣੀ ਹਉਮੈਂ ਤੋਂ ਮੁਕਤ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਗੁਰੂ ਦੇ ਲੜ ਲੱਗਣਾ ਹੁਣ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਪੜ੍ਹ-ਲਿਖ ਕੇ ਸੁਚੱਜਾ ਜੀਵਨ ਜਿਉਂਦਿਆਂ ਸਮਾਜ ਅਤੇ ਦੇਸ਼ ਦੀ ਸੇਵਾ ਕਰ ਸਕਣ | ਇਸ ਮੌਕੇ ਪਹੁੰਚੇ ਰਾਜਾ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ, ਗੁਰੂ ਘਰਾਂ ਦੀ ਉਸਾਰੀ ਦੇ ਨਾਲ-ਨਾਲ ਸਰਕਾਰਾਂ ਨਾਲੋਂ ਵੱਡੀ ਭੂਮਿਕਾ ਨਿਭਾਉਂਦਿਆਂ ਲੋਕ ਭਲਾਈ ਦੇ ਅਜਿਹੇ ਕੰਮ ਕਰਵਾਏ ਜੋ ਕਿ ਇਕ ਮਿਸਾਲ ਹਨ | ਇਸ ਮੌਕੇ ਭਗੀਰਥ ਸਿੰਘ ਗਿੱਲ, ਸੰਤ ਅਜੀਤ ਸਿੰਘ ਠੱਠਾ ਸਾਹਿਬ, ਸੰਤ ਸੁਖਜੀਤ ਸਿੰਘ ਸੀਚੇਵਾਲ, ਜਸਵਿੰਦਰ ਸਿੰਘ ਕਾਲਾ ਇੰਗਲੈਂਡ, ਗੋਬਿੰਦ ਸਿੰਘ ਡਾਇਰੈਕਟਰ ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ, ਨਗਿੰਦਰ ਸਿੰਘ ਇੰਗਲੈਂਡ, ਗੁਰਸੇਵਕ ਸਿੰਘ ਚੀਮਾ, ਅਮਰੀਕ ਸਿੰਘ ਯੂ.ਐਸ.ਏ., ਅਮਰੀਕ ਸਿੰਘ ਇੰਗਲੈਂਡ, ਅਜੈਬ ਸਿੰਘ ਇੰਗਲੈਂਡ, ਹਰਭਜਨ ਸਿੰਘ ਇੰਗਲੈਂਡ, ਜਥੇਦਾਰ ਮੇਜਰ ਸਿੰਘ ਅਨੰਦਪੁਰ ਸਾਹਿਬ, ਗੁਰਦੇਵ ਸਿੰਘ ਮੁਕਤਸਰ, ਮਾਸਟਰ ਗੁਰਮੀਤ ਸਿੰਘ, ਮੈਂਬਰ ਸੱਜਣ ਸਿੰਘ ਲੋਹਟਬੱਦੀ, ਭਜਨ ਸਿੰਘ ਦਿੱਲੀ, ਨਿਹਾਲ ਸਿੰਘ ਉੱਭੀ, ਪਿਆਰਾ ਸਿੰਘ ਅਮਰੀਕਾ, ਗੁਰਲਾਲ ਸਿੰਘ, ਅਮਨਦੀਪ ਸਿੰਘ ਦਿੱਲੀ, ਰਣਜੀਤ ਸਿੰਘ ਦਿੱਲੀ, ਹਰਦੀਪ ਸਿੰਘ ਕਲਕੱਤਾ, ਧਰਮ ਸਿੰਘ ਕਲਕੱਤਾ, ਮਾਸਟਰ ਬਲਦੇਵ ਸਿੰਘ ਸੁਧਾਰ, ਸੂਬੇਦਾਰ ਮੇਜਰ ਜਗਦੀਸ਼ ਸਿੰਘ, ਮੀਡੀਆ ਇੰਚਾਰਜ ਇੰਦਰਜੀਤ ਦੇਵਗਨ, ਮੈਂਬਰ ਗੁਰਚਰਨ ਸਿੰਘ ਬੀੜ ਰਾਊਕੇ, ਮਾਸਟਰ ਰਾਮ ਸਿੰਘ ਬੁੱਟਰ, ਮੈਂਬਰ ਬਲੌਰ ਸਿੰਘ, ਥਾਣੇਦਾਰ ਮੰਗਤ ਸਿੰਘ ਜਗਰਾਉਂ, ਕਾਨੂੰਗੋ ਗੁਰਮੀਤ ਸਿੰਘ, ਸਵਰਨ ਸਿੰਘ ਮਾਨੋਚਾਹਲ, ਹਰਦੇਵ ਸਿੰਘ ਲਹੁਕੇ, ਹਰਸ਼ ਸ਼ਰਮਾ ਦਿੱਲੀ, ਪੱਪੀ ਕੋਕਰੀ ਬੈਂਕੇਵਾਲ, ਸਰਬਜੀਤ ਸਿੰਘ ਮੱਲ੍ਹਾ, ਸਵਰਨ ਸਿੰਘ ਬੈਂਕੇਵਾਲ, ਕੁਲਦੀਪ ਸਿੰਘ ਕਲਸੀ, ਸੇਵਕ ਸਾਜਨ ਲੋਪੋ, ਜੱਗਾ ਸਿੰਘ ਮੀਨੀਆਂ, ਪਾਲ ਸਿੰਘ ਹੰਬੜਾਂ, ਸਰਪੰਚ ਅਵਤਾਰ ਸਿੰਘ ਧਨੇਰ, ਸਰਪੰਚ ਦਵਿੰਦਰ ਸਿੰਘ ਬਾਰਨਹਾੜਾ, ਬੇਅੰਤ ਸਿੰਘ ਦੇਹੜਕੇ, ਭੋਲਾ ਸਿੰਘ ਫਗਵਾੜਾ, ਕਿਰਪਾਲ ਸਿੰਘ ਅਮਰੀਕਾ, ਸਰਪੰਚ ਗੁਰਮੇਲ ਸਿੰਘ ਬੁੱਟਰ, ਜਗਜੀਤ ਸਿੰਘ ਸੁਧਾਰ, ਕਾਕਾ ਸਿੰਘ ਚੌਂਕੀ ਮਾਨ, ਕੇਹਰ ਸਿੰਘ ਮਾਂਗਟ, ਡਾਕਟਰ ਰਣਧੀਰ ਸਿੰਘ ਲੋਪੋ, ਹਰਬੰਸ ਸਿੰਘ ਬੱਸੀਆਂ, ਠੇਕੇਦਾਰ ਹਰਭਜਨ ਸਿੰਘ, ਬਲੌਰ ਸਿੰਘ ਸੀਲੋਆਣੀ, ਟਹਿਲ ਸਿੰਘ ਦੋਲੋ, ਕਮਲ ਸਿੰਘ ਬਰਮੀ, ਹਰਚੰਦ ਸਿੰਘ ਬੜੂੰਦੀ, ਮਨਜੀਤ ਸਿੰਘ ਮਾਂਗਟ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਬੱਬੂ ਢਿੱਲੋਂ, ਪਿ੍ਤਪਾਲ ਸਿੰਘ, ਮਨਪ੍ਰੀਤ ਸਿੰਘ ਮੰਤਰੀ, ਮਾਸਟਰ ਮਹਿੰਦਰ ਸਿੰਘ ਮੋਗਾ ਆਦਿ ਤੋਂ ਇਲਾਵਾ ਵੱਡੀ ਤਾਦਾਦ 'ਚ ਸੰਗਤਾਂ ਨੇ ਹਾਜ਼ਰੀ ਭਰੀ |

ਪਿਛਲੀ ਖ਼ਬਰ ਬਰਿੰਦਰ ਕੁਮਾਰ ਮਧੇਕੇ ਨੇ ਦੀਨਾ ਸਾਹਿਬ ਅਤੇ ਰੌਂਤਾ ਦੀਆਂ ਮੰਡੀਆਂ 'ਚ ਖ਼ਰੀਦ ਸ਼ੁਰੂ ਕਰਵਾਈ <br/> ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਸਕੂਲ ਸੁਖਾਨੰਦ 'ਚ ਬੰਦੀ ਛੋੜ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।