ਸਮਾਲਸਰ, 23 ਅਕਤੂਬਰ (ਗੁਰਜੰਟ ਕਲਸੀ ਲੰਡੇ)-ਯੂਨੀਕ ਸਕੂਲ ਆਫ਼ ਸਟੱਡੀਜ਼ ਸਮਾਲਸਰ ਵਿਖੇ ਪਿ੍ੰਸੀਪਲ ਯੋਗੇਸ਼ ਸ਼ਰਮਾ ਦੀ ਅਗਵਾਈ ਹੇਠ ਅਤੇ ਐਕਟੀਵਿਟੀ ਇੰਚਾਰਜ ਅਮੀਨਾ, ਜਤਿੰਦਰ ਸਿੰਘ, ਚੰਦਨ ਸ਼ਰਮਾ, ਪ੍ਰਮੋਦ ਕੁਮਾਰ, ਰੀਮਾ ਦੇਵੀ ਅਤੇ ਸਮੂਹ ਕਲਾਸ ਇੰਚਾਰਜ ਦੇ ਸਹਿਯੋਗ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਤਿਉਹਾਰ ਦੀ ਸ਼ੁਰੂਆਤ ਸਵੇਰ ਦੀ ਸਭਾ ਵਿਚ ਗੁਰਬਾਣੀ ਦੇ ਅਧਿਆਪਕ ਹਰਿਮੰਦਰ ਸਿੰਘ ਵਲੋਂ ਇਸ ਤਿਉਹਾਰ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਕੇ ਕੀਤੀ ਗਈ | ਇਸ ਤੋਂ ਬਾਅਦ ਸਕੂਲ ਵਿਚ ਚੱਲ ਰਹੇ ਚਾਰ ਹਾਊਸਾਂ-ਸਵਾਮੀ ਵਿਵੇਕਾਨੰਦ, ਸ਼ਹੀਦ ਭਗਤ ਸਿੰਘ, ਕਲਪਨਾ ਚਾਵਲਾ, ਰਾਬਿੰਦਰ ਨਾਥ ਟੈਗੋਰ ਦੇ ਰੰਗੋਲੀ, ਕੈਂਡਲ-ਦੀਵਾ ਡੈਕੋਰੇਸ਼ਨ, ਥਾਲ਼ੀ ਡੈਕੋਰੇਸ਼ਨ, ਬੰਧਨਵਾਰ, ਡਿਸਪਲੇਅ ਬੋਰਡ ਆਦਿ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਆਪਣੇ ਕਮਰਿਆਂ ਨੂੰ ਵੱਖ-ਵੱਖ ਢੰਗਾਂ ਨਾਲ ਸਜਾਇਆ | ਅੰਤ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ, ਮਨਦੀਪ ਕੁਮਾਰ, ਪਿ੍ੰਸੀਪਲ ਯੋਗੇਸ਼ ਸ਼ਰਮਾ ਵਲੋਂ ਅਧਿਆਪਕਾਂ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਤੋਹਫ਼ੇ ਵੰਡੇ ਗਏ ਅਤੇ ਵਿਦਿਆਰਥੀਆਂ ਨੂੰ ਬਿਨਾਂ ਪਟਾਕੇ ਚਲਾਏ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ | ਇਸ ਮੌਕੇ ਮੈਨੇਜਿੰਗ ਕਮੇਟੀ, ਪਿ੍ੰਸੀਪਲ ਯੋਗੇਸ਼ ਸ਼ਰਮਾ, ਕੁਆਰਡੀਨੇਟਰ ਮਿਸਟਰ ਦੇਸਰਾਜ, ਪੂਨਮ ਪਠੇਜਾ ਮਿਸ ਗੁਰਵਿੰਦਰ ਕੌਰ, ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ |