20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਆੜ੍ਹਤੀਆ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮੀਟਿੰਗ

ਅਜੀਤ ਡੈਸਕ 24-10-2025
ਬਾਘਾ ਪੁਰਾਣਾ, 23 ਅਕਤੂਬਰ (ਟਿੰਕੂ ਕਾਠਪਾਲ)-ਆੜ੍ਹਤੀਆ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮੀਟਿੰਗ ਸਰਪ੍ਰਸਤ ਬਾਲ ਕਿ੍ਸ਼ਨ ਗਰਗ ਬਾਲੀ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਲੰਗੇਆਣਾ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਝੋਨੇ ਦੇ ਸੀਜ਼ਨ ਸੰਬੰਧੀ ਸਰਕਾਰ ਦੀਆਂ ਨਵੀਆਂ ਹਦਾਇਤਾਂ ਬਾਰੇ ਆੜ੍ਹਤੀਆਂ ਨੂੰ ਜਾਣੰੂ ਕਰਵਾਇਆ ਗਿਆ ਅਤੇ ਝੋਨੇ ਦੇ ਸੀਜ਼ਨ ਸਬੰਧੀ ਆੜ੍ਹਤੀਆਂ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਪ੍ਰਧਾਨ ਵਲੋਂ ਆੜ੍ਹਤੀਆਂ ਨੂੰ ਸੁੱਕਾ ਝੋਨਾ ਹੀ ਮੰਡੀ ਵਿਚ ਤੋਲਣ ਸਬੰਧੀ ਅਗਾਹ ਕੀਤਾ ਗਿਆ ਅਤੇ ਐਸੋਸੀਏਸ਼ਨ ਦੇ ਸਰਪ੍ਰਸਤ ਬਾਲ ਗਰਗ ਬਾਲੀ ਵਲੋਂ ਆੜ੍ਹਤੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕਿਸੇ ਵੀ ਆੜ੍ਹਤੀਆ ਭਰਾ ਨੂੰ ਝੋਨੇ ਦੇ ਸੀਜ਼ਨ ਵਿਚ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਐਸੋਸੀਏਸ਼ਨ ਦਿਨ ਰਾਤ ਆਪਣੇ ਆੜ੍ਹਤੀਆ ਸਾਥੀਆਂ ਦੇ ਹੱਕਾਂ ਰਾਖੀ ਲਈ ਵਚਨਬੱਧ ਹੈ | ਇਸ ਮੌਕੇ ਐਸੋਸੀਏਸ਼ਨ ਦੇ ਹੋਰਨਾਂ ਆਗੂਆਂ ਵਿਚ ਬਲਦੇਵ ਸਿੰਘ ਸੰਗਤਪੁਰਾ, ਬਿੱਟੂ ਰੋਡੇ, ਨੰਦ ਸਿੰਘ ਬਰਾੜ, ਅਸ਼ੋਕ ਗਰਗ, ਵਿਜੇ ਬੰਸਲ, ਬਿੱਟੂ ਮਿੱਤਲ, ਮਿਲਣ ਗਰਗ, ਸੁਖਨੰਦਨ ਅਗਰਵਾਲ, ਕਰਮਜੀਤ ਸਿੰਘ ਸਰਪੰਚ ਘੋਲੀਆ, ਦੇਵੀ ਦਿਆਲ, ਗੁਰਦੀਪ ਸਿੰਘ ਆਲਮਵਾਲਾ, ਗੁਰਦਰਸ਼ਨ ਸਿੰਘ ਕਾਲੇਕੇ, ਹਰਪ੍ਰੀਤ ਸਿੰਘ ਕਾਲੇਕੇ, ਜਗਮੋਹਨ ਸਿੰਘ ਸਰਪੰਚ, ਮੇਲਾ ਮੱਲਕੇ, ਰੂਪਾ ਸੰਗਤਪੁਰਾ, ਸਤਵੰਤ ਸਿੰਘ ਲੰਗੇਆਣਾ, ਬਲਵੰਤ ਸਿੰਘ, ਮਾਸਟਰ ਦਰਸ਼ਨ ਸਿੰਘ, ਪ੍ਰੇਮ ਕੁਮਾਰ, ਤੀਰਥ ਰਾਮ ਕੋਟਲਾ, ਜਸਪਾਲ ਸ਼ਰਮਾ, ਡਾਕਟਰ ਵਿੱਕੀ ਕਲਰਕ ਅਤੇ ਵੱਡੀ ਗਿਣਤੀ ਵਿਚ ਹੋਰ ਆੜ੍ਹਤੀਆ ਅਤੇ ਮੁਨੀਮ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਮੰਦਰ ਦੇ ਵਿਦਿਆਰਥੀ ਦੀ ਸਟੇਟ ਪੱਧਰੀ ਖੇਡਾਂ ਲਈ ਚੋਣ ਅਗਲੀ ਖ਼ਬਰ ਗੁਰਦੁਆਰਾ ਚੰਦ ਪੁਰਾਣਾ ਵਿਖੇ ਮਨਾਇਆ ਬੰਦੀ ਛੋੜ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।