ਕੋਟ ਈਸੇ ਖਾਂ, 23 ਅਕਤੂਬਰ (ਗੁਰਮੀਤ ਸਿੰਘ ਖਾਲਸਾ)-ਸਰਕਾਰੀ ਪ੍ਰਾਇਮਰੀ ਸਕੂਲ ਮੰਦਰ ਦੇ ਪੰਜਵੀਂ ਕਲਾਸ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਨੇ ਜ਼ਿਲ੍ਹੇ ਪੱਧਰ ਦੀਆਂ ਖੇਡਾਂ 'ਚ ਕੁਸ਼ਤੀ 30 ਕਿੱਲੋ 'ਚ ਪਹਿਲਾ ਸਥਾਨ ਹਾਸਿਲ ਕਰਕੇ ਸਟੇਟ ਪੱਧਰੀ ਖੇਡਾਂ ਦੇ ਵਿਚ ਜਾਣ ਲਈ ਰਾਹ ਪੱਧਰਾ ਕੀਤਾ | ਲਵਪ੍ਰੀਤ ਸਿੰਘ ਦੀ ਸ਼ਾਨਦਾਰ ਪ੍ਰਾਪਤੀ ਬਾਰੇ ਦੱਸਦਿਆਂ ਸਕੂਲ ਦੇ ਸਟਾਫ ਨੇ ਕਿਹਾ ਕਿ ਸਕੂਲ ਵਿਚ ਕੋਈ ਵੱਖਰੇ ਤੌਰ 'ਤੇ ਕੋਚ ਵੀ ਨਹੀਂ ਹੈ ਤੇ ਬੱਚਿਆਂ ਨੂੰ ਸਕੂਲ 'ਚ ਪੜ੍ਹਾਈ ਤੋਂ ਇਲਾਵਾ ਖੇਡਾਂ ਵਿਚ ਵੀ ਅਧਿਆਪਕਾਂ ਵਲੋਂ ਜਿੰਨੀ ਹੋ ਸਕੇ ਮਦਦ ਕੀਤੀ ਜਾਂਦੀ ਹੈ ਤੇ ਖੇਡਾਂ ਦੇ ਗੁਰ ਸਿਖਾਏ ਜਾਂਦੇ ਹਨ ਤਾਂ ਜੋ ਸਾਡੇ ਬੱਚੇ ਪੜ੍ਹਾਈ ਤੋਂ ਇਲਾਵਾ ਖੇਡਾਂ ਵਿਚ ਵੀ ਚੰਗੀਆਂ ਮੱਲਾਂ ਮਾਰ ਸਕਣ | ਲਵਪ੍ਰੀਤ ਸਿੰਘ ਦੀ ਇਸ ਚੰਗੀ ਪ੍ਰਾਪਤੀ 'ਤੇ ਸਟੇਟ ਐਵਾਰਡੀ ਅਧਿਆਪਕ ਸਵਰਨਜੀਤ ਸਿੰਘ ਸੀ.ਐਚ.ਟੀ., ਸਮਾਜ ਸੇਵੀ ਗੁਰਵੰਤ ਸਿੰਘ ਵਿਰਕ ਗੁਰੂ ਨਾਨਕ ਕੰਪਿਊਟਰ ਅਕੈਡਮੀ ਕੋਟ ਈਸੇ ਖਾਂ, ਬਾਪੂ ਬਲਵੀਰ ਸਿੰਘ, ਸੋਨੂੰ ਢਿੱਲੋਂ ਮੰਦਰ, ਰਣਜੀਤ ਸਿੰਘ ਨੈਸ਼ਨਲ ਲੈਬ, ਗੁਰਸਿਮਰਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਹੌਸਲਾ ਅਫਜਾਈ ਕਰਦਿਆਂ ਸਕੂਲ ਸਟਾਫ ਵਿਚ ਉੱਥੇ ਮੌਜੂਦ ਜਗਸੀਰ ਸਿੰਘ ਘਾਰੂ, ਪ੍ਰਦੀਪ ਸਿੰਘ, ਲਵਪ੍ਰੀਤ ਸਿੰਘ, ਮਨਦੀਪ ਕੌਰ ਅਤੇ ਹਰਜੀਤ ਕੌਰ ਆਦਿ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ |