ਮੋਗਾ, 23 ਅਕਤੂਬਰ (ਜਸਪਾਲ ਸਿੰਘ ਬੱਬੀ)-ਸੰਤਾ ਸਿੰਘ ਮਾਰਕੀਟ ਜੀ.ਟੀ. ਰੋਡ ਮੋਗਾ ਵਿਖੇ ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ 'ਤੇ 32ਵਾਂ ਧਾਰਮਿਕ ਸਮਾਗਮ ਮਾਰਕੀਟ ਅਤੇ ਜੀ.ਟੀ. ਰੋਡ ਮੋਗਾ ਦੇ ਦੁਕਾਨਦਾਰ, ਅਰਵਿੰਦ ਪਲਾਜ਼ਾ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਕੁਲਵਿੰਦਰ ਸਿੰਘ ਰੌਲੀ ਵਾਲੇ ਦੇ ਜਥੇ ਨੇ ਕਥਾ ਅਤੇ ਕੀਰਤਨ ਹੀ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਇਸ ਮੌਕੇ ਦਲਜੀਤ ਸਿੰਘ ਜੀਤਾ, ਮੱਖਣ ਸਿੰਘ ਨੇ ਦੱਸਿਆ ਕਿ ਕਿਰਤੀ ਕਾਮੇ ਬਾਬਾ ਵਿਸ਼ਵਕਰਮਾ ਦੀ ਤਸਵੀਰ ਅੱਗੇ ਅਰਦਾਸ ਕਰ ਕੇ ਆਪਣੇ ਔਜ਼ਾਰਾਂ ਨੂੰ ਧੂਫ਼ ਬੱਤੀ ਕਰ ਕੇ ਆਪਣੇ ਕਾਰੋਬਾਰ ਦੀ ਅਰਦਾਸ ਕਰਦੇ ਹਨ | ਬਾਬਾ ਵਿਸ਼ਵਕਰਮਾ ਇਕ ਨੂਰੀ ਜੋਤੀ ਦੇ ਰੂਪ ਵਿਚ ਸੰਸਾਰ 'ਤੇ ਆਏ ਅਤੇ ਹੁਨਰ ਕਲਾ ਅਤੇ ਵਿਗਿਆਨ ਨੂੰ ਵਿਕਸਤ ਕੀਤਾ | ਇਸ ਮੌਕੇ ਦਲਜੀਤ ਸਿੰਘ ਜੀਤਾ ਪ੍ਰਧਾਨ ਕਾਰ ਐਂਡ ਜੀਪ ਬਾਜ਼ਾਰ ਐਸੋਸੀਏਸ਼ਨ ਰਜਿ: ਮੋਗਾ ਅਤੇ ਮੱਖਣ ਸਿੰਘ ਪ੍ਰਧਾਨ ਵਿਸ਼ਵਕਰਮਾ ਆਟੋ ਯੂਨੀਅਨ ਮੋਗਾ, ਸੁਖਦੀਪ ਸ਼ਰਮਾ ਰਿੰਕੂ ਮਾਲਵਾ ਆਟੋ ਡੀਲਰਜ਼, ਟਿੰਕੂ ਨਾਰੰਗ, ਪ੍ਰੀਤਮ ਸਿੰਘ ਮੰਦਰ, ਕੁਲਦੀਪ ਸਿੰਘ, ਤਰਸੇਮ ਸਿੰਘ, ਕਿਸ਼ੋਰ ਚੰਦ, ਜੁਗਰਾਜ ਸਿੰਘ ਰਾਜੂ, ਬਲਦੇਵ ਸਿੰਘ, ਨਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਰਾ, ਪੱਪੂ ਡੈਂਟਰ, ਦਲਜੀਤ ਸਿੰਘ, ਕੀਮਤੀ ਅਰੋੜਾ ਕਾਲੀ ਸੀਟ ਮੇਕਰ, ਆਸ਼ੂ, ਬੱਬੀ, ਗੁਰਮੀਤ ਸਿੰਘ, ਹੈਪੀ ਸਟੀਲ ਵਾਲੇ, ਕਰਮ ਸਿੰਘ, ਪਿ੍ਥੀ ਪੇਂਟਰ, ਜਗਸੀਰ ਸਿੰਘ ਜੱਸਾ, ਦਵਿੰਦਰ ਸਿੰਘ, ਇੰਦਰਜੀਤ ਸ਼ਰਮਾ, ਰਿਸ਼ੂ, ਵਿਜੇ ਕੁਮਾਰ, ਕਿੰਦਰ ਨਿਧਾਂਵਾਲਾ, ਗੋਰਾ ਸਪੇਅਰ ਪਾਰਟ, ਪਰਮਾ ਡੈਂਟਰ, ਡੀ.ਜੇ. ਟਾਇਰ ਵਾਲੇ, ਗਾਧੀ, ਸੰਨੀ, ਕੁਲਦੀਪ ਸਿੰਘ ਖੋਸਾ, ਪਾਲ ਪੇਂਟ ਵਾਲੇ, ਬਿੱਲਾ ਤੇ ਤਾਰ, ਬਾਂਸਲ ਸਪੇਅਰ ਪਾਰਟ ਵਾਲੇ ਸਮੇਤ ਮਾਰਕੀਟ ਦੇ ਦੁਕਾਨਦਾਰ ਸ਼ਾਮਿਲ ਸਨ |