ਬਾਘਾ ਪੁਰਾਣਾ, 23 ਅਕਤੂਬਰ (ਟਿੰਕੂ ਕਾਠਪਾਲ)-ਸ੍ਰੀ ਸ਼ਿਵ ਮੰਦਰ ਮੋਗਾ ਰੋਡ ਬਾਘਾ ਪੁਰਾਣਾ ਵਿਖੇ ਗੋਵਰਧਨ ਪੂਜਾ ਕੀਤੀ ਗਈ | ਪੂਜਾ ਅਰਚਨਾ ਉਪਰੰਤ ਅੰਨ ਕੂਟ ਉਤਸਵ ਮਨਾਉਂਦਿਆਂ ਹੋਇਆਂ ਕੜ੍ਹੀ ਚਾਵਲ, ਪੂਰੀਆਂ ਅਤੇ ਮਟਰਾਂ ਦੀ ਸਬਜ਼ੀ ਦੇ ਲੰਗਰ ਲਗਾਏ ਗਏ | ਇਸ ਮੌਕੇ ਸ੍ਰੀ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਆਗੂ ਪ੍ਰਧਾਨ ਬਲਵਿੰਦਰ ਗਰਗ, ਅਸ਼ਵਨੀ ਸ਼ਰਮਾ, ਰੋਸ਼ਨ ਲਾਲ ਰੋਸ਼ੀ, ਸੰਦੀਪ ਗੋਇਲ ਠੰਢੂ, ਰਜਿੰਦਰ ਗੋਇਲ, ਵਿਮਲ ਗੋਇਲ, ਵਿਜੇ ਜਿੰਦਲ ਬੰਟੀ ਵਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਿਵ ਮੰਦਿਰ ਵਿਖੇ ਗੋਵਰਧਨ ਪੂਜਾ ਕੀਤੀ ਗਈ ਅਤੇ ਅੰਨ ਕੂਟ ਉਤਸਵ ਨੂੰ ਮੁੱਖ ਰੱਖਦਿਆਂ ਹੋਇਆਂ ਕੜ੍ਹੀ ਚਾਵਲ, ਆਲੂ ਪੂਰੀ ਆਦਿ ਦੇ ਲੰਗਰ ਲਾਏ ਗਏ ਹਨ | ਮੰਦਰ ਦੇ ਮੁੱਖ ਪੁਜਾਰੀ ਵਲੋਂ ਸ੍ਰੀ ਗੋਵਰਧਨ ਪੂਜਾ ਕੀਤੀ ਗਈ ਅਤੇ ਅੰਨ ਕੂਟ ਉਤਸਵ ਨੂੰ ਮੁੱਖ ਰੱਖਦਿਆਂ ਹੋਇਆਂ ਭਗਵਾਨ ਸ੍ਰੀ ਕਿ੍ਸ਼ਨ ਜੀ ਨੂੰ ਭੋਗ ਲਵਾ ਕੇ ਲੰਗਰ ਸ਼ੁਰੂ ਕੀਤਾ ਗਿਆ | ਇਹ ਉਤਸਵ ਪੂਰੇ ਦੇਸ਼ 'ਚ ਹਰ ਸਾਲ ਦੀਵਾਲੀ ਤੋਂ ਇਕ ਦਿਨ ਬਾਅਦ ਮਨਾਇਆ ਜਾਂਦਾ ਹੈ | ਇਸ ਮੌਕੇ ਪੰਜਾਬ ਰਾਈਸ ਇੰਡਸਟਰੀ ਪ੍ਰਧਾਨ ਬਲਵਿੰਦਰ ਗਰਗ, ਕਿ੍ਸ਼ਨ ਗਰਗ, ਪ੍ਰਧਾਨ ਵਿਜੇ ਸ਼ਰਮਾ, ਆਪ ਪਾਰਟੀ ਦੇ ਪਵਨ ਗੁਪਤਾ, ਰਾਮ-ਲੀਲ੍ਹਾ ਉਤਸਵ ਕਮੇਟੀ ਦੇ ਸਾਬਕਾ ਪ੍ਰਧਾਨ ਦੀਪਕ ਗਰਗ ਬੌਬੀ, ਪ੍ਰਧਾਨ ਅਰੁਣ ਬਾਂਸਲ, ਸਕੱਤਰ ਮਨੋਜ ਗੋਇਲ, ਕੈਸ਼ੀਅਰ ਅਮਨ ਤਨੇਜਾ, ਸੰਜੀਵ ਕੁਮਾਰ ਮਿੱਤਲ, ਗਰਨੇਸ਼ ਜੂਲਾਰਜ, ਜਗਸੀਰ ਗੋਇਲ, ਪ੍ਰਧਾਨ ਪਵਨ ਗੋਇਲ, ਵਿਕਰਮ ਬਾਂਸਲ, ਨਵੀਨ ਕੁਮਾਰ ਭੋਲੂ, ਦਵਿੰਦਰ ਬਾਂਸਲ ਕੁਮਾਰ ਆਦਿ ਹਾਜ਼ਰ ਸਨ |