06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੀਨੀਅਰ ਅਕਾਲੀ ਆਗੂ ਰਵਦੀਪ ਸਿੰਘ ਸੰਘਾ ਸਾਥੀਆਂ ਸਮੇਤ ਤਰਨ ਤਾਰਨ ਜ਼ਿਮਨੀ ਚੋਣ ਪ੍ਰਚਾਰ 'ਚ ਜੁਟੇ

ਅਜੀਤ ਡੈਸਕ 05-11-2025
ਮੋਗਾ, 4 ਨਵੰਬਰ (ਅਸ਼ੋਕ ਬਾਂਸਲ)-ਹਲਕਾ ਮੋਗਾ ਦੀ ਅਕਾਲੀ ਸਿਆਸਤ ਦਾ ਵੱਡਾ ਚਿਹਰਾ ਸਰਕਲ ਪ੍ਰਧਾਨ ਦੌਲਤਪੁਰਾ ਰਵਦੀਪ ਸਿੰਘ ਸੰਘਾ ਅੱਜ ਕੱਲ੍ਹ ਆਪਣੇ ਸਾਥੀਆ ਸਮੇਤ ਤਰਨ ਤਾਰਨ ਜ਼ਿਮਨੀ ਚੋਣਾਂ 'ਚ ਪਿ੍ੰਸੀਪਲ ਸੁਖਵਿੰਦਰ ਕੌਰ ਦੇ ਹੱਕ 'ਚ ਡਟ ਚੁੱਕੇ ਹਨ | ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਸੰਜੀਤ ਸਿੰਘ ਸੰਨੀ ਗਿੱਲ ਦੀ ਹਾਜ਼ਰੀ 'ਚ ਰਵਦੀਪ ਸਿੰਘ ਸੰਘਾ ਨੇ ਦੱਸਿਆ ਕਿ ਪੰਥਕ ਹਲਕੇ ਤਰਨ ਤਾਰਨ 'ਚ ਸ਼੍ਰੋਮਣੀ ਅਕਾਲੀ ਦਲ ਨੇ ਜੋ ਧਰਮੀ ਫ਼ੌਜੀ ਦੇ ਪਰਿਵਾਰ 'ਚੋ ਪਿ੍ੰਸੀਪਲ ਸੁਖਵਿੰਦਰ ਕੌਰ ਨੂੰ ਟਿਕਟ ਦੇ ਕੇ ਨਿਵਾਜਿਆ ਹੈ, ਉਹ ਸ਼ਲਾਘਾਯੋਗ ਫ਼ੈਸਲਾ ਹੈ ਤੇ ਲੋਕ ਇਸ ਫ਼ੈਸਲੇ ਤੋਂ ਬੇਹੱਦ ਖ਼ੁਸ਼ ਹਨ ਤੇ ਲੋਕ ਆਪ ਮੁਹਾਰੇ ਇਸ ਪਰਿਵਾਰ ਦੀ ਹਮਾਇਤ 'ਚ ਉੱਤਰ ਰਹੇ ਹਨ ਤੇ ਸਮੂਹ ਅਕਾਲੀ ਆਗੂ ਇਸ ਚੋਣ ਮੁਹਿੰਮ 'ਚ ਵੱਧ ਚੜ ਕੇ ਹਿੱਸਾ ਪਾ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਇਹ ਸੀਟ ਵੱਡੇ ਫ਼ਰਕ ਨਾਲ ਜਿੱਤੇਗਾ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਬੂਟਾ ਸਿੰਘ ਦੌਲਤਪੁਰਾ, ਸਰਕਲ ਪ੍ਰਧਾਨ ਨਰਿੰਦਰ ਸਿੰਘ ਬੁੱਕਣ ਵਾਲਾ ਆਦਿ ਅਕਾਲੀ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਰਮਨਦੀਪ ਕੌਰ ਨੇ ਸਟੇਟ ਪੱਧਰੀ ਕੁਸ਼ਤੀ ਮੁਕਾਬਲਿਆਂ 'ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਐਨ.ਸੀ.ਸੀ. ਕੈਂਪ ਦਾ ਬਿ੍ਗੇਡੀਅਰ ਪਰਮਜੀਤ ਸਿੰਘ ਚੀਮਾ ਨੇ ਕੀਤਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।