ਨਾਗੋਆ, 21 ਸਤੰਬਰ- ਜਾਪਾਨ ਦੇ ਨਾਗੋਆ ’ਚ ਚੱਲ ਰਹੀਆਂ ਏਸ਼ਿਆਈ ਖ਼ੇਡਾਂ ਵਿਚ ਅੱਜ ਭਾਰਤ ਦੀ ਸੁਚਿਕਾ ਤਾਰਿਆਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਸੈਮੀਫਾਈਨਲ ਵਿਚ ਸਿੰਗਾਪੁਰ ਦੀ ਹੁਈ ਹੂਨ ਟੇਓ ਤੋਂ ਹਾਰਨ ਤੋਂ ਬਾਅਦ ਮਹਿਲਾਵਾਂ ਦੇ ਰਵਾਇਤੀ MMA 60 ਕਿਲੋਗ੍ਰਾਮ ਵਰਗ ਵਿਚ ਉਸ ਨੂੰ ਕਾਂਸੀ ਦਾ ਤਗਮਾ ਮਿਲਿਆ। ਏਸ਼ਿਆਈ ਖੇਡਾਂ ਵਿਚ ਭਾਰਤ ਲਈ ਇਹ ਚੌਥਾ ਤਗਮਾ ਹੈ।
ਮੁਕਾਬਲੇ ਤੋਂ ਬਾਅਦ ਸੁਚਿਕਾ ਇਸ ਫੈਸਲੇ ਤੋਂ ਨਾਖੁਸ਼ ਦਿਖਾਈ ਦਿੱਤੀ। ਉਸ ਨੇ ਰੈਫਰੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਟ 'ਤੇ ਬੈਠ ਬੇਹੱਦ ਭਾਵੁਕ ਹੋ ਗਈ। ਸੁਚਿਕਾ ਨੂੰ ਲੱਗਾ ਕਿ ਉਸ ਨੇ ਫਾਈਨਲ ਵਿਚ ਪਹੁੰਚਣ ਲਈ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ ਹੈ, ਪਰ ਜੱਜਾਂ ਨੇ ਉਸ ਨੂੰ ਦੂਜਾ ਸਥਾਨ ਦਿੱਤਾ। ਇਸ ਦੇ ਬਾਵਜੂਦ ਸੁਚਿਕਾ ਨੇ ਔਰਤਾਂ ਦੇ 60 ਕਿਲੋਗ੍ਰਾਮ ਐਮ.ਐਮ.ਏ. ਈਵੈਂਟ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ।