07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ 'ਚ ਮਹਿਲਾ ਕਿ੍ਕਟ ਟੀਮ ਵਲੋਂ ਵਰਲਡ ਕੱਪ ਜਿੱਤਣ 'ਤੇ ਵੰਡੇ ਲੱਡੂ

ਅਜੀਤ ਡੈਸਕ 05-11-2025
ਬਾਘਾ ਪੁਰਾਣਾ, 4 ਨਵੰਬਰ (ਟਿੰਕੂ ਕਾਠਪਾਲ)-ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ ਹੇਠ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਵਰਲਡ ਕੱਪ ਜਿੱਤ ਦੀ ਖ਼ੁਸ਼ੀ ਮਨਾਈ ਗਈ | ਇਸ ਮੌਕੇ ਲੱਡੂ ਵੰਡ ਕੇ ਖੇਡਾਂ ਪ੍ਰਤੀ ਜੋਸ਼ ਤੇ ਮਾਣ ਦਾ ਪ੍ਰਗਟਾਵਾ ਕੀਤਾ | ਮੌਜੂਦ ਆਗੂਆਂ ਨੇ ਕਿਹਾ ਕਿ ਮਹਿਲਾ ਖਿਡਾਰੀਆਂ ਦੀ ਇਹ ਜਿੱਤ ਦੇਸ਼ ਦੇ ਹਰ ਨੌਜਵਾਨ ਲਈ ਪ੍ਰੇਰਨਾ ਦਾ ਸਰੋਤ ਹੈ | ਸਮਾਗਮ 'ਚ ਯੁਵਾ ਮੋਰਚਾ ਪ੍ਰਧਾਨ ਗਗਨਦੀਪ ਲੂੰਬਾ, ਜਤਿਨ ਬੱਠਲਾਂ ਸੀਨੀਅਰ ਵਾਈਸ ਪ੍ਰਧਾਨ, ਜ਼ਿਲ੍ਹਾ ਸਕੱਤਰ ਪ੍ਰਦੀਪ ਤਲਵਾੜ, ਸਾਬਕਾ ਮੰਡਲ ਪ੍ਰਧਾਨ ਰਾਮ ਤੀਰਥ, ਨਵਦੀਪ ਤਲਵਾੜ, ਡਾ. ਗੁਲਸ਼ਨ ਤੇ ਹੋਰ ਕਈ ਭਾਜਪਾ ਵਰਕਰ ਸ਼ਾਮਲ ਹੋਏ | ਸਾਰੇ ਨੇ ਮਿਲ ਕੇ ਟੀਮ ਇੰਡੀਆ ਦੀ ਜਿੱਤ 'ਤੇ ਵਧਾਈ ਦਿੱਤੀ ਤੇ ਕਿਹਾ ਕਿ ਇਸ ਜਿੱਤ ਨਾਲ ਦੇਸ਼ ਦਾ ਮਾਣ ਵਿਸ਼ਵ ਪੱਧਰ 'ਤੇ ਵਧਿਆ ਹੈ | ਮੰਡਲ ਪ੍ਰਧਾਨ ਦੀਪਕ ਤਲਵਾੜ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਵਰਗੀਆਂ ਮਹਿਲਾ ਖਿਡਾਰਨਾਂ ਨੇ ਇਹ ਸਾਬਤ ਕੀਤਾ ਕਿ ਮਹਿਲਾਵਾਂ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ | ਸਮਾਗਮ ਦੇ ਅੰਤ ਵਿਚ ਸਭ ਨੇ ਦੇਸ਼-ਭਗਤੀ ਦੇ ਨਾਅਰੇ ਲਗਾਏ ਤੇ ਖੇਡਾਂ ਰਾਹੀਂ ਏਕਤਾ ਤੇ ਤਰੱਕੀ ਦਾ ਸੰਦੇਸ਼ ਦਿੱਤਾ | ਇਸ ਮੌਕੇ ਮਮਤਾ ਸਿੰਗਲਾ, ਕਿ੍ਪਾ ਰਾਣੀ, ਸੋਨੀਆ ਬਾਂਸਲ, ਲਖਵੀਰ ਕੌਰ, ਸਵਰਨਜੀਤ ਕੌਰ, ਵੀਰਪਾਲ ਕੌਰ, ਗੁਰਿੰਦਰਪਾਲ ਕੌਰ ਸੋਨੀਆ, ਗੁਰਮੀਤ ਕੌਰ, ਅਤੇ ਜਸਵਿੰਦਰ ਕੌਰ ਵਲੋਂ ਵੀ ਵਧਾਈਆਂ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੁਰਸਕਾਰ ਕੈਂਪ ਲਗਾਇਆ ਅਗਲੀ ਖ਼ਬਰ ਈ-ਰਿਕਸ਼ਾ ਮੋਗਾ ਦੇ ਡਰਾਈਵਰਾਂ ਨੂੰ ਟਰੈਫ਼ਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।