07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੁਰਸਕਾਰ ਕੈਂਪ ਲਗਾਇਆ

ਅਜੀਤ ਡੈਸਕ 05-11-2025
ਠੱਠੀ ਭਾਈ, 4 ਨਵੰਬਰ (ਜਗਰੂਪ ਸਿੰਘ ਮਠਾੜੂ)-ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਹਜ਼ੂਰਾ ਸਿੰਘ ਜੀ ਦੇ ਵਰਸੋਏ ਹੋਏ ਡੇਰਾ ਭੋਰੇ ਵਾਲਾ ਸੁਖਾਨੰਦ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੇ ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਚਾਰ ਰੋਜ਼ਾ ਰਾਜ ਪੁਰਸਕਾਰ ਤੇ ਹਾਈਕਿੰਗ ਟਰੈਕਿੰਗ ਕੈਂਪ ਤਾਰਾ ਦੇਵੀ ਸ਼ਿਮਲਾ ਵਿਖੇ ਲਗਾਇਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨੇ ਕਿਹਾ ਕਿ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਸਮੇਂ-ਸਮੇਂ 'ਤੇ ਜਿੱਥੇ ਆਪਣੇ ਕੈਂਪਾਂ ਰਾਹੀਂ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੂੰ ਜ਼ਿੰਦਗੀ ਦੀਆਂ ਅਹਿਮ ਚੁਨੌਤੀਆਂ ਨੂੰ ਸਵੀਕਾਰ ਲਈ ਪੂਰੀ ਤਰ੍ਹਾਂ ਪਰਪੱਕ ਰਿਹਾ ਹੈ, ਉੱਥੇ ਇਕ ਵਿਸ਼ੇਸ਼ ਨਿਵੇਕਲੀ ਪੜ੍ਹਾਈ ਦੇ ਅਧਿਐਨ ਰਾਹੀਂ ਸਿੱਖਿਆ ਦੇ ਖੇਤਰ ਵਿਚ ਵੱਡਾ ਰੋਲ ਅਦਾ ਕਰ ਰਿਹਾ ਹੈ | ਕੈਂਪ 'ਚ ਬੱਚਿਆਂ ਨੂੰ ਇਕ ਅਹਿਮ ਸੁਨੇਹਾ ਦਿੱਤਾ ਜਾਂਦਾ ਹੈ ਕਿ ਜੇਕਰ ਮਨੁੱਖ ਮਾਨਸਿਕ ਸਰੀਰਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਫਿੱਟ ਹੋਵੇ ਤਾਂ ਹੀ ਉਹ ਹਰ ਤਰ੍ਹਾਂ ਦੀ ਵੱਡੀ ਤੋਂ ਵੱਡੀ ਚੁਨੌਤੀ ਮੁਸੀਬਤ, ਬਿਮਾਰੀ ਨੂੰ ਆਸਾਨੀ ਨਾਲ ਨਜਿੱਠ ਸਕਦਾ ਹੈ | ਇਸ ਤੋਂ ਇਲਾਵਾ ਬੱਚਿਆਂ ਨੂੰ ਤਾਰਾ ਦੇਵੀ ਮੰਦਰ ਸ਼ਿਮਲਾ ਰੋਡ ਵੀ ਘੁਮਾਇਆ ਗਿਆ | ਕੈਂਪ ਦੇ ਅਖੀਰ ਵਿਚ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ | ਜਾਣਕਾਰੀ ਦਿੰਦੇ ਸਮੇਂ ਸਮੂਹ ਸਟਾਫ਼ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਜਗਦੇਵ ਸਿੰਘ ਜੱਗਾ, ਚਰਨਜੀਤ ਸਿੰਘ ਗੱਬੀ, ਅਜਮੇਰ ਸਿੰਘ, ਸੁਖਦੇਵ ਸਿੰਘ, ਚਰਨਜੀਤ ਸਿੰਘ, ਦਯਾ ਸਿੰਘ, ਜੱਸਾ ਸਿੰਘ ਨੇ ਕਿਹਾ ਕਿ ਸੰਸਥਾ ਵਲੋਂ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਤੇ ਭੂਗੋਲਿਕ ਗਿਆਨ ਦੀ ਪ੍ਰਾਪਤੀ ਲਈ ਅਜਿਹੇ ਕੈਂਪ ਬੇਹੱਦ ਜਰੂਰੀ ਹਨ |
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ 'ਚ ਮਹਿਲਾ ਕਿ੍ਕਟ ਟੀਮ ਵਲੋਂ ਵਰਲਡ ਕੱਪ ਜਿੱਤਣ 'ਤੇ ਵੰਡੇ ਲੱਡੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।