08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਾਉਣ ਦੀ ਮੰਗ

ਅਜੀਤ ਡੈਸਕ 05-11-2025
ਮੋਗਾ, 4 ਨਵੰਬਰ (ਸੁਰਿੰਦਰਪਾਲ ਸਿੰਘ)-ਅਕਾਲੀ ਦਲ ਅੰਮਿ੍ਤਸਰ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਡੀ ਗਿਣਤੀ 'ਚ ਅਹੁਦੇਦਾਰ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਆਪਣੇ ਸੰਬੋਧਨ 'ਚ ਬਲਰਾਜ ਸਿੰਘ ਖ਼ਾਲਸਾ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਨਹੀ ਹੋਈਆਂ ਜਦ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਹਰ 5 ਸਾਲ ਬਾਅਦ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਸੰਨ 1925 'ਚ ਹੋਂਦ 'ਚ ਆਈ ਸੀ ਸਿਰਫ਼ ਅੱਠ ਵਾਰ ਹੀ ਚੋਣਾਂ ਹੋਈਆਂ ਹਨ ਜਦ ਕਿ ਲੋਕ ਸਭਾ 1950 ਵਿਚ ਹੋਂਦ ਵਿਚ ਆਈ ਤੇ ਕਰੀਬ 75 ਸਾਲਾਂ 'ਚ ਹਰ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰਹਿ ਰਹੀਆਂ ਪੰਥਕ ਜਥੇਬੰਦੀਆਂ ਤੇ ਸਰਕਾਰ ਪੱਖੀ ਤਰਾਂ ਚੋਣਾਂ ਦੀ ਮੰਗ ਨਹੀ ਕਰ ਰਹੀਆਂ ਪਰ ਅਕਾਲੀ ਦਲ ਅੰਮਿ੍ਤਸਰ ਮੰਗ ਕਰਦਾ ਹੈ ਕਿ ਲੰਮਾ ਸਮਾਂ ਬੀਤ ਚੁੱਕਿਆ ਹੈ ਤੇ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਈਆਂ ਜਾਣ | ਮੀਟਿੰਗ 'ਚ ਬਲਵਿੰਦਰ ਸਿੰਘ ਧੂੜਕੋਟ ਰਣਸੀਂਹ, ਅੰਗਰੇਜ਼ ਸਿੰਘ ਤਖ਼ਤੂਪੁਰਾ, ਗੁਰਪ੍ਰੀਤ ਸਿੰਘ ਥਰਾਜ, ਹਰਪ੍ਰੀਤ ਸਿੰਘ ਮੋਗਾ, ਬਲਰਾਜ ਸਿੰਘ ਜੈਮਲ ਵਾਲਾ, ਬਹਾਦਰ ਸਿੰਘ ਬੁੱਟਰ, ਬਲੌਰ ਸਿੰਘ ਰੌਂਤਾ, ਬਲਤੇਜ ਸਿੰਘ ਪੱਤੋ, ਗੁਰਚਰਨ ਸਿੰਘ ਬਿਲਾਸਪੁਰ, ਬਲਦੇਵ ਸਿੰਘ ਗਗੜਾ, ਜਸਵੰਤ ਸਿੰਘ ਜਵਾਹਰ ਸਿੰਘ ਵਾਲਾ, ਰੁਪਿੰਦਰ ਸਿੰਘ ਰੂਪੀ ਨਿਹਾਲ ਸਿੰਘ ਵਾਲਾ, ਬੂਟਾ ਸਿੰਘ ਧੂੜਕੋਟ ਰਣਸੀਂਹ, ਹਰਜੀਤ ਸਿੰਘ ਧੂੜਕੋਟ ਰਣਸੀਂਹ, ਜਗਜੀਤ ਸਿੰਘ ਖਾਈ, ਗੁਰਪ੍ਰੀਤ ਸਿੰਘ ਮਾੜੀ ਮੁਸਤਫ਼ਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਚੰਦ ਨਵਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਰਾਜ ਪੱਧਰੀ ਰਾਸ਼ਟਰੀ ਸਮੂਹ ਗੀਤ ਮੁਕਾਬਲਾ 2025 ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।