ਮੋਗਾ, 5 ਨਵੰਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਵਾਲੀਬਾਲ ਕਲੱਬ ਰਜਿ: ਮੋਗਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ, ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਤੇ ਨਾਮਵਰ ਖਿਡਾਰੀ ਜਨਰਲ ਸਕੱਤਰ ਡਾ. ਨਵਦੀਪ ਸਿੰਘ ਬਰਾੜ ਤੇ ਮੈਂਬਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਦੇਸੀ ਘਿਉ ਦਾ ਪ੍ਰਸ਼ਾਦ, ਛੋਲੇ, ਕੇਸਰ ਵਾਲੇ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਜਨਰਲ ਸਕੱਤਰ ਡਾ. ਨਵਦੀਪ ਸਿੰਘ ਬਰਾੜ ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਧਰਮ, ਦਰਸ਼ਨ ਸ਼ਾਸਤਰ ਦੇ ਖੇਤਰ ਵਿਚ ਇਕ ਵਿਲੱਖਣ ਤੇ ਮਹਾਨ ਕ੍ਰਾਂਤੀ ਦੇ ਜਨਮ ਦਾਤਾ ਸਨ | ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਕਾਲਜ ਦੀ ਵਾਲੀਬਾਲ ਗਰਾਊਾਡ ਵਿਚ ਵਾਲੀਬਾਲ ਕਲੱਬ ਵਲੋਂ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਜਾਵੇਗੀ | ਇਸ ਮੌਕੇ ਬਲਦੇਵ ਰਾਜ ਸ਼ਰਮਾ, ਡਾ. ਨਵਦੀਪ ਸਿੰਘ ਬਰਾੜ, ਗੁਰਜੀਤ ਸਿੰਘ ਘਾਲੀ, ਬਲਦੇਵ ਸਿੰਘ ਸਿੱਧੂ, ਮਾਸਟਰ ਗੁਰਮੀਤ ਸਿੰਘ ਗੋਲਡੀ, ਅਮਰੀਕ ਸਿੰਘ ਬਰਾੜ, ਤਰਨਦੀਪ ਸਿੰਘ ਕੰਗ, ਮਾਸਟਰ ਚੇਤ ਰਾਮ, ਮਾਸਟਰ ਦੀਪਕ ਮਿੱਤਲ, ਪ੍ਰਦੀਪ ਪੁਰੀ, ਭੋਲਾ ਸਿੰਘ, ਜਸਪਾਲ ਸਿੰਘ ਸਮੇਤ ਗੁਰੂ ਨਾਨਕ ਵਾਲੀਬਾਲ ਕਲੱਬ ਰਜਿ: ਮੋਗਾ ਦੇ ਅਹੁਦੇਦਾਰ, ਮੈਂਬਰ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ |