04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਵਲੋਂ ਮੋਗਾ ਵਿਚ ਹਰਮਨਪ੍ਰੀਤ ਦੇ ਨਾਂਅ 'ਤੇ ਅੰਤਰ-ਰਾਸ਼ਟਰੀ ਕਿ੍ਕਟ ਸਟੇਡੀਅਮ ਬਣਾਉਣ ਦੀ ਮੰਗ

ਅਜੀਤ ਡੈਸਕ 06-11-2025
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਇਲਾਕੇ ਦੇ ਆਲ ਪਾਰਟੀ ਅਤੇ ਉੱਘੇ ਸ਼ਹਿਰੀਆਂ ਦਾ ਪ੍ਰਤੀਨਿਧੀ ਮੰਡਲ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੁਰਜ਼ੋਰ ਮੰਗ ਕਰੇਗਾ ਕਿ ਮੋਗਾ ਸ਼ਹਿਰ ਦੀ ਧੀ ਅਤੇ ਭਾਰਤ ਦੀ ਸ਼ਾਨ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਸਹੀ ਸਮਾਨ ਕਰਨ ਲਈ ਉਨ੍ਹਾਂ ਦੇ ਨਾਂਅ 'ਤੇ ਮੋਗਾ ਸ਼ਹਿਰ ਅੰਦਰ ਇਕ ਅੰਤਰ-ਰਾਸ਼ਟਰੀ ਕਿ੍ਕਟ ਸਟੇਡੀਅਮ ਬਣਾਇਆ ਜਾਵੇ | ਇਹ ਪ੍ਰਗਟਾਵਾ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਹਰਮਨਪ੍ਰੀਤ ਕੌਰ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦੇਣ ਗਏ ਉਨ੍ਹਾਂ ਨਾਲ ਮਿਲ ਕੇ ਕੀਤਾ | ਉਨ੍ਹਾਂ ਕਿਹਾ ਕਿ ਮੋਗਾ ਇਲਾਕੇ ਅੰਦਰ ਇਕ ਅੰਤਰ-ਰਾਸ਼ਟਰੀ ਸਟੇਡੀਅਮ ਦੀ ਬਹੁਤ ਲੋੜ ਹੈ | ਇਹ ਸਾਡੀ ਧੀ ਦੀ ਜੋ ਸਫਲਤਾ ਹੈ ਉਸ ਦਾ ਆਉਣ ਵਾਲੀ ਪੀੜ੍ਹੀ ਨੂੰ ਇਕ ਰਸਤਾ ਦਿਖਾਏਗੀ | ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇਕ ਮੁਲਾਕਾਤ ਕਰਾਂਗੇ ਅਤੇ ਇਹ ਵੀ ਯਕੀਨ ਦਿਵਾਵਾਂਗੇ ਕਿ ਪੰਜਾਬ ਸਰਕਾਰ ਦੇ ਨਾਲ-ਨਾਲ ਉੱਘੇ ਸ਼ਹਿਰੀ ਵੀ ਇਸ ਨੇਕ ਕੰਮ ਵਿਚ ਆਪਣਾ ਪੂਰਾ ਯੋਗਦਾਨ ਪਾਉਣਗੇ | ਭਾਰਤ ਦੇਸ਼ ਦੀ ਇਤਿਹਾਸਿਕ ਜਿੱਤ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਯਾਦ ਰੱਖੀ ਜਾਵੇਗੀ | ਇਸ ਮੌਕੇ ਡਾ. ਵਿਨੋਦ ਮਿੱਤਲ, ਚੇਅਰਮੈਨ ਸੰਜੀਵ ਸੈਣੀ, ਰਾਜੀਵ ਗੁਪਤਾ, ਕਮਲ ਅਰੋੜਾ, ਡਾ. ਪ੍ਰੇਮ ਸਿੰਘ, ਪ੍ਰੇਮ ਸੈਣੀ, ਕੁਲਦੀਪ ਸਿੰਘ ਸਹਿਗਲ ਅਤੇ ਡਾ. ਪਵਨ ਥਾਪਰ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਬੀ.ਕੇ.ਯੂ. ਏਕਤਾ ਉਗਰਾਹਾਂ ਦੀ ਮੀਟਿੰਗ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਅਗਲੀ ਖ਼ਬਰ ਗੁਰੂ ਨਾਨਕ ਵਾਲੀਬਾਲ ਕਲੱਬ ਰਜਿ: ਮੋਗਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।