ਧਰਮਕੋਟ, 5 ਨਵੰਬਰ (ਪਰਮਜੀਤ ਸਿੰਘ)-ਪੰਜਾਬ ਰਾਜ ਵਾਲੀਬਾਲ ਸਬ ਜੂਨੀਅਰ ਚੈਂਪੀਅਨਸ਼ਿਪ ਜੋ 8 ਤੋਂ 10 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਹੋ ਰਹੀ ਹੈ, ਜਿਸ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਮੋਗਾ ਦੇ ਲੜਕੇ ਅਤੇ ਲੜਕੀਆਂ ਦੇ ਵਾਲੀਬਾਲ ਦੇ ਟਰਾਇਲ ਜਲਾਲਾਬਾਦ ਪੂਰਬੀ ਦੇ ਖੇਡ ਸਟੇਡੀਅਮ ਵਿਚ ਕਰਵਾਏ ਗਏ, ਜਿਨ੍ਹਾਂ ਵਿਚੋਂ ਯੋਗ ਖਿਡਾਰੀਆਂ ਨੂੰ ਸਟੇਟ ਪੱਧਰ ਤੇ ਖੇਡਣ ਲਈ ਚੋਣ ਕੀਤੀ ਗਈ, ਜਿਸ ਵਿਚ ਲਗਭਗ 50 ਖਿਡਾਰੀਆਂ ਨੇ ਹਿੱਸਾ ਲਿਆ, ਖਿਡਾਰੀਆਂ ਦੀ ਚੋਣ ਵਿਚ ਯੋਗ ਭੂਮਿਕਾ ਸਰਪੰਚ ਸਤਵੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ, ਮਨਜੀਤ ਸਿੰਘ ਭਿੰਡਰ ਰਿਟਾਇਰਡ ਅਧਿਆਪਕ, ਕੋਚ ਪਰਵਿੰਦਰ ਸਿੰਘ ਭਿੰਡਰ, ਕੋਚ ਮਨਪ੍ਰੀਤ ਸਿੰਘ ਚੂਹੜ ਚੱਕ, ਸੱਜਣ ਸਿੰਘ ਰਿਟਾਇਰਡ ਡੀ.ਪੀ., ਮਨਦੀਪ ਸਿੰਘ ਰਾਜੂ ਡੀ.ਪੀ. ਜਲਾਲਾਬਾਦ, ਜਗਵਿੰਦਰ ਸਿੰਘ ਜਰਨਲ ਸਕੱਤਰ ਜ਼ਿਲ੍ਹਾ ਮੋਗਾ, ਹਰਿੰਦਰ ਸਿੰਘ ਸਰਪੰਚ ਭਿੰਡਰ ਕਲਾਂ, ਡਾ. ਗੁਰਮੀਤ ਸਿੰਘ ਗਿੱਲ ਬਲਾਕ ਪ੍ਰਧਾਨ, ਗੁਰਮੇਲ ਸਿੰਘ ਭੋਲਾ ਐਮ.ਸੀ., ਡਾ. ਅੰਮਿ੍ਤਪਾਲ ਸਿੰਘ ਬਿੱਟੂ ਐਮ.ਸੀ., ਸਨਦੀਪ ਸਿੰਘ ਕੰਗ ਧਰਮ ਸਿੰਘ ਵਾਲਾ, ਜਤਿਨਵੀਰ ਸਿੰਘ ਕੰਗ ਰਾਈਫ਼ਲ ਸ਼ੂਟਰ, ਅੰਗਦਵੀਰ ਸਿੰਘ ਸੰਧੂ, ਡਾ. ਨਿਰਮਲ ਸਿੰਘ, ਅੰਗਰੇਜ਼ ਸਿੰਘ ਜ਼ਿਲ੍ਹਾ ਪ੍ਰਧਾਨ ਰੰਘਰੇਟਾ ਦਲ, ਹਰਜਿੰਦਰ ਸਿੰਘ ਜਿੰਦੀ, ਮੰਗੂ ਕੋਚ, ਭੋਲੂ ਕੈਮੇਟੇਟਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ |