ਮਲੋਟ, 5 ਨਵੰਬਰ (ਪਾਟਿਲ)-ਨਿਸ਼ਾਨ ਅਕੈਡਮੀ ਨੇ ਵਾਲੀਬਾਲ ਦੇ ਮੁਕਾਬਲਿਆਂ ਵਿਚ ਕਈ ਜ਼ਿਲਿ੍ਹਆਂ ਦੀਆਂ ਟੀਮਾਂ ਨੂੰ ਪਛਾੜਦੇ ਹੋਏ ਪੂਰੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ | ਸੂਬਾ ਪੱਧਰੀ 69ਵੀਂ ਪੰਜਾਬ ਰਾਜ ਖੇਡਾਂ ਬਰਨਾਲਾ ਵਿਖੇ ਹੋਈਆਂ, ਜਿਸ ਵਿਚ 24 ਜ਼ਿਲਿ੍ਹਆਂ ਦੀਆਂ ਟੀਮਾਂ ਨੇ ਭਾਗ ਲਿਆ | ਇਸ ਮੌਕੇ ਨਿਸ਼ਾਨ ਅਕੈਡਮੀ ਦੀ ਅੰਡਰ-14 ਦੀਆਂ ਲੜਕੀਆਂ ਦੀ ਵਾਲੀਬਾਲ ਟੀਮ ਇਨ੍ਹਾਂ ਨੇ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਜ਼ੋਨਲ ਪੱਧਰ 'ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੁਆਰਟਰ ਫ਼ਾਈਨਲ ਵਿਚ ਵੀ ਆਪਣੀ ਖੇਡ ਦਾ ਜ਼ੋਰ ਦਿਖਾਉਂਦਿਆਂ ਸੈਮੀਫਾਈਨਲ ਮੈਚਾਂ ਤੱਕ ਆਪਣੀ ਅਹਿਮ ਭੂਮਿਕਾ ਨਿਭਾਈ | ਇਸ ਤੋਂ ਬਾਅਦ ਜਿੱਤੀਆਂ ਹੋਈਆਂ ਚਾਰ ਟੀਮਾਂ ਦੇ ਮੁਕਾਬਲੇ ਵਿਚੋਂ ਤੀਜਾ ਸਥਾਨ ਨਿਸ਼ਾਨ ਅਕੈਡਮੀ ਦੀ ਝੋਲੀ ਪਿਆ | ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਾਕਾਰ ਸਿੰਘ, ਪਿ੍ੰਸੀਪਲ ਹਰਪ੍ਰੀਤ ਕੌਰ ਅਤੇ ਵਾਈਸ ਪਿ੍ੰਸੀਪਲ ਵੀਰਪਾਲ ਕੌਰ ਵਲੋਂ ਟੀਮ ਦੀਆਂ ਸਾਰੀ ਖਿਡਾਰਨਾਂ ਅਤੇ ਵਾਲੀਬਾਲ ਕੋਚ ਜਸਵਿੰਦਰ ਸਿੰਘ ਨੂੰ ਇਸ ਜਿੱਤ 'ਤੇ ਵਧਾਈ ਦਿੱਤੀ ਅਤੇ ਰਾਸ਼ਟਰੀ ਪੱਧਰ 'ਤੇ ਆਉਣ ਵਾਲੀਆਂ ਖੇਡਾਂ ਵਿਚ ਵੀ ਇਸੇ ਤਰ੍ਹਾਂ ਮੱਲ੍ਹਾਂ ਮਾਰਦੇ ਰਹਿਣ ਲਈ ਪ੍ਰੇਰਿਤ ਕੀਤਾ |