ਨਿਹਾਲ ਸਿੰਘ ਵਾਲਾ, 5 ਨਵੰਬਰ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਲੋਂ ਨਗਰ ਲੋਪੋ ਅਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਨਗਰ ਕੀਰਤਨ ਦੇ ਸਭ ਤੋਂ ਅੱਗੇ ਗਤਕਾ ਪਾਰਟੀਆਂ, ਫ਼ੌਜੀ ਬੈਂਡ ਅਤੇ ਨਗਾਰੇ, ਇਲਾਵਾ ਸੰਖ, ਘੜਿਆਲ, ਰਣ ਸਿੰਗਾ ਦੀਆਂ ਪਿਆਰੀਆਂ ਧੁੰਨਾਂ ਤੋਂ ਇਲਾਵਾ ਸੰਗਤਾਂ ਗੁਰਬਾਣੀ ਸ਼ਬਦ ਗਾ ਕੇ ਸਮੁੱਚੀ ਕਾਇਨਾਤ ਨੂੰ ਅਕਾਲ ਪੁਰਖ ਦੇ ਰੰਗ ਵਿਚ ਰੰਗ ਰਹੀਆਂ ਸਨ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਨੂੰ ਸੰਗਤਾਂ ਵਲੋਂ ਵਾਰੀ-ਵਾਰੀ ਮੋਢਿਆਂ 'ਤੇ ਚੁੱਕ ਕੇ ਪਿੰਡ ਦੀ ਪਰਿਕਰਮਾ ਕਰਵਾਈ ਗਈ | ਇਹ ਨਗਰ ਕੀਰਤਨ ਵੱਖ-ਵੱਖ ਚਾਰ ਪੜ੍ਹਾਵਾਂ 'ਤੇ ਪੁੱਜਿਆ ਜਿਸ 'ਚ ਸੰਗਤਾਂ ਦੀ ਬਹੁਤ ਭਾਰੀ ਗਿਣਤੀ ਦੀ ਹਾਜ਼ਰੀ ਸਮੇਤ ਸੰਤ ਆਸ਼ਰਮ ਲੋਪੋ ਵਿਖੇ ਦੇਰ ਸ਼ਾਮ ਸੰਪੰਨ ਹੋਇਆ | ਇਸ ਨਗਰ ਕੀਰਤਨ ਦੌਰਾਨ ਦਰਬਾਰ ਸੰਪ੍ਰਦਾਇ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵਲੋਂ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ | ਅਤੇ ਸਾਰੇ ਪੜਾਵਾਂ 'ਤੇ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਉਪਕਾਰਾਂ ਭਰੇ ਜੀਵਨ 'ਤੇ ਸੰਗਤਾਂ ਨੂੰ ਚਾਨਣਾ ਪਾਇਆ | ਇਸ ਮੌਕੇ ਭਗੀਰਥ ਸਿੰਘ ਗਿੱਲ, ਅਮਰੀਕ ਸਿੰਘ ਇੰਗਲੈਂਡ, ਕੈਪਟਨ ਜੋਗਿੰਦਰ ਸਿੰਘ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਰਘਬੀਰ ਸਿੰਘ ਬੀਰਾ, ਤਾਰ ਸਿੰਘ,ਜੋਧ ਸਿੰਘ, ਬੱਬੂ ਲੋਪੋ, ਅਮਰਜੀਤ ਸਿੰਘ, ਲਾਭ ਸਿੰਘ ਅਹਿਮਦਗੜ੍ਹ, ਬੂਟਾ ਸਿੰਘ, ਅਮਰਜੀਤ ਸਿੰਘ, ਸਰਪੰਚ ਗੁਰਮੇਲ ਸਿੰਘ ਬੁੱਟਰ, ਚਮਕੌਰ ਸਿੰਘ ਲੁਧਿਆਣਾ, ਅਜੈਬ ਸਿੰਘ ਕੈਨੇਡਾ, ਪਿਆਰਾ ਸਿੰਘ ਅਮਰੀਕਾ, ਪਿ੍ਤਪਾਲ ਸਿੰਘ ਲੁਧਿਆਣਾ, ਭੂਰਾ ਸਿੰਘ ਇਟਲੀ, ਡਾ. ਰਣਧੀਰ ਸਿੰਘ, ਗੁਰਮੀਤ ਸਿੰਘ, ਹਰਬੰਸ ਸਿੰਘ, ਸੱਤਾ ਨੰਬਰਦਾਰ ਬੱਸੀਆਂ, ਬਿੱਕਰ ਸਿੰਘ ਜ਼ੀਰਾ, ਸੁਖਦੇਵ ਸਿੰਘ ਜ਼ੀਰਾ, ਸ਼ੇਰ ਸਿੰਘ ਸੰਗੋਵਾਲ, ਨਾਜ਼ਰ ਸਿੰਘ ਢਿੱਲਵਾਂ, ਸੁਖਮੰਦਰ ਸਿੰਘ ਕੜਿਆਲ, ਗੁਰਲਾਲ ਸਿੰਘ ਰਟੌਲ, ਕੁੰਦਨ ਸਿੰਘ ਰਾਮਗੜ੍ਹ, ਗੁਰਮੇਲ ਸਿੰਘ ਗੇਲਾ, ਅਜੈਬ ਸਿੰਘ ਇੰਗਲੈਂਡ, ਗੁਰਚਰਨ ਸਿੰਘ ਮੱਲੇਆਣਾ, ਮੈਨੇਜਰ ਜਰਨੈਲ ਸਿੰਘ ਸੰਧੂ, ਹਾਕਮ ਸਿੰਘ, ਕੁਲਵੰਤ ਸਿੰਘ, ਪ੍ਰਧਾਨ ਰਾਮ ਸਿੰਘ ਮੀਨੀਆਂ, ਆਤਮਾ ਸਿੰਘ ਜੌਹਲ, ਨੰਬਰਦਾਰ ਜੀਤ ਸਿੰਘ, ਸੇਵਕ ਸਾਜਨ, ਸਰਪੰਚ ਹਰਪਾਲ ਕੌਰ, ਮਨਪ੍ਰੀਤ ਸਿੰਘ ਮੰਤਰੀ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਪਿ੍ਤਾ ਚੂਹੜਚੱਕ, ਬੱਬੂ ਢਿੱਲੋਂ, ਹਰਵਿੰਦਰ ਸਿੰਘ, ਭੋਲਾ ਸਿੰਘ, ਲਖਵਿੰਦਰ ਸਿੰਘ, ਜਗਦੀਸ਼ ਸਿੰਘ ਅਕਾਲਗੜ੍ਹ, ਕਰਤਾਰ ਸਿੰਘ, ਗੁਰਚਰਨ ਸਿੰਘ, ਚਮਕੌਰ ਸਿੰਘ ਕੌਰਾ, ਤਰਸੇਮ ਸਿੰਘ, ਸੰਤੋਖ ਸਿੰਘ ਅਕਾਲਗੜ੍ਹ, ਗੁਰਮੁਖ ਸਿੰਘ ਗਾਲਿਬ, ਕੁਲਦੀਪ ਸਿੰਘ ਸੋਨੂੰ, ਪੱਪੀ ਕੋਕਰੀ, ਲਖਬੀਰ ਸਿੰਘ, ਵਰਿੰਦਰ ਸਿੰਘ, ਅਤਿੰਦਰ ਸਿੰਘ ਮੂਸਾ, ਬਸੰਤ ਸਿੰਘ ਲੋਪੋ, ਬਲਵਿੰਦਰ ਸਿੰਘ ਕੋਕਰੀ, ਕਾਨੂੰਗੋ ਗੁਰਮੀਤ ਸਿੰਘ, ਮਾਸਟਰ ਭਾਗ ਸਿੰਘ, ਅਮੋਲਕ ਸਿੰਘ, ਹੈੱਡ ਗ੍ਰੰਥੀ ਕੁਲਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ |