03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਿਧਾਇਕ ਲਾਡੀ ਢੋਸ ਨੇ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ

ਅਜੀਤ ਡੈਸਕ 23-11-2025
ਧਰਮਕੋਟ, 22 ਨਵੰਬਰ (ਪਰਮਜੀਤ ਸਿੰਘ)-ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਹਰੇਕ ਪਿੰਡ ਵਿਚ ਵਧੀਆ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ | ਇਸੇ ਲੜੀ ਤਹਿਤ ਬੀਤੇ ਦਿਨੀਂ ਨੇੜਲੇ ਪਿੰਡ ਜਲਾਲਾਬਾਦ ਪੂਰਬੀ ਵਿਖੇ 24 ਲੱਖ 76 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨਵੇਂ ਖੇਡ ਮੈਦਾਨ ਦਾ ਉਦਘਾਟਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ ਪਿੰਡ ਵਾਸੀਆਂ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਵਾਈ | ਵਿਧਾਇਕ ਲਾਡੀ ਢੋਸ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹੋਏ ਕਿਹਾ ਕੀ ਖੇਡਾਂ ਨਾਲ ਨੌਜਵਾਨ ਤੰਦਰੁਸਤ ਵੀ ਰਹਿੰਦੇ ਹਨ ਅਤੇ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਹਨ | ਉਨ੍ਹਾਂ ਨੇ ਐਲਾਨ ਕੀਤਾ ਕਿ ਹਲਕੇ ਵਿਚ ਖੇਡ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਲਈ ਕਈ ਹੋਰ ਵਿਕਾਸ ਪ੍ਰੋਜੈਕਟ ਵੀ ਲਾਏ ਜਾਣਗੇ | ਪਿੰਡ ਦੇ ਨੌਜਵਾਨਾਂ ਨੇ ਖੇਡ ਮੈਦਾਨ ਤਿਆਰ ਹੋਣ 'ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਹ ਸਹੂਲਤ ਉਨ੍ਹਾਂ ਨੂੰ ਰੋਜ਼ਾਨਾ ਪ੍ਰੈਕਟਿਸ ਕਰਨ ਟੂਰਨਾਮੈਂਟ ਕਰਵਾਉਣ ਅਤੇ ਖੇਡ ਮੈਦਾਨ ਵਿਚ ਆਪਣੀ ਪ੍ਰਤਿਭਾ ਨਿਖਾਰਨ ਵਿਚ ਮਦਦ ਕਰੇਗੀ | ਆਖਰ ਵਿਚ ਪਿੰਡ ਦੇ ਸਰਪੰਚ ਸਤਬੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ ਵਲੋਂ ਹਲਕਾ ਵਿਧਾਇਕ ਦਾ ਪਿੰਡ ਪਹੁੰਚਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨ ਕਰਦਿਆਂ ਧੰਨਵਾਦ ਕੀਤਾ | ਇਸ ਮੌਕੇ ਪੰਚ ਨਿਰਮਲ ਸਿੰਘ ਪੰਚ ਚੇਤ ਸਿੰਘ, ਪੰਚ ਜਗਰੂਪ ਸਿੰਘ ਜੱਗਾ, ਬਲਜਿੰਦਰ ਸਿੰਘ ਬਿੱਟਾ, ਅੰਗਰੇਜ਼ ਸਿੰਘ ਜ਼ਿਲ੍ਹਾ ਪ੍ਰਧਾਨ ਰੰਘਰੇਟਾ, ਜਗਜੀਤ ਸਿੰਘ ਪੰਚ, ਸੁਬੇਗ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਬਰਾੜ, ਬਲਵੰਤ ਸਿੰਘ ਨਿੱਕਾ, ਮਨਪ੍ਰੀਤ ਸਿੰਘ ਸਮਰਾ, ਬਾਬੂ ਸਿੰਘ ਕੋਠੇ, ਰਸ਼ਵੀਰ ਸਿੰਘ ਮਿੱਠੂ, ਮੇਜਰ ਸਿੰਘ ਪੰਚ, ਲਾਲ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਸੇਵਾ ਮੁਕਤ ਏ.ਐਸ.ਆਈ., ਸੁਖਦੇਵ ਸਿੰਘ ਵਿਰਕ, ਡਾ. ਅਵਤਾਰ ਸਿੰਘ, ਸੇਵਕ ਸਿੰਘ ਪ੍ਰਧਾਨ, ਰਜਿੰਦਰ ਸਿੰਘ ਜਿੰਦੀ, ਪਿਆਰਾ ਸਿੰਘ, ਸੋਨੰੂ ਅਰੋੜਾ, ਸੇਵਕ ਸਿੰਘ, ਚਮਕੌਰ ਸਿੰਘ ਸਮਰਾ, ਨਿਰਮਲ ਸਿੰਘ ਬਿੱਟੂ ਵਾਈਸ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਡਾ. ਨਿਰਮਲ ਸਿੰਘ, ਮਹਿੰਗਾ ਸਿੰਘ ਮੈਂਬਰ, ਲਾਲ ਸਿੰਘ ਗਿਆਨੀ, ਪ੍ਰਕਾਸ਼ ਸਿੰਘ, ਬਹਾਲ ਸਿੰਘ, ਸੱਜਣ ਸਿੰਘ ਮਾਸਟਰ, ਜੰਗ ਸਿੰਘ ਗੌਰੀ ਸਮਰਾ, ਬਿੱਲਾ ਸਮਰਾ, ਅਮਰੀਕ ਸਿੰਘ ਸੰਧੂ, ਪਿੰਟੂ ਮਾਸਟਰ, ਮੰਗੂ ਕੋਚ, ਭੋਲੂ ਕਮੈਂਟਰ, ਸ਼ਿੰਦੂ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਮੰਦਰ ਸਿੰਘ ਸਾਬਕਾ ਪੰਚ, ਮਿੰਟੂ ਸਿੰਘ, ਗਿੰਦਾ ਉੱਪਲ, ਥਾਣਾ ਸਿੰਘ ਵਪਾਰੀ, ਲੱਖੀ ਸਮਰਾ ਤੋਂ ਇਲਾਵਾ ਵਾਲੀਬਾਲ, ਫੁੱਟਬਾਲ ਕਬੱਡੀ ਅਤੇ ਜਿੰਮ ਵਾਲੇ ਖਿਡਾਰੀ ਮੌਜੂਦ ਸਨ |
ਪਿਛਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਦਵਿੰਦਰ ਸਿੰਘ ਬਰਾੜ ਅਤੇ ਗੁਰਜੀਤ ਕੌਰ ਬਰਾੜ ਦਾ ਕੈਨੇਡਾ ਦਾ ਸੁਪਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਪਰਮਪਾਲ ਬੁੱਟਰ ਨੇ ਬਲਤੇਜ ਪੰਨੂ ਨੂੰ ਮੀਡੀਆ ਇੰਚਾਰਜ ਬਣਾਉਣ 'ਤੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।