25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਪੀ.ਐਸ.ਪੀ.ਸੀ.ਐਲ. ਦੇ ਆਊਟ ਸੋਰਸਮੀਟਰ ਰੀਡਰਾਂ ਦਾ ਭਵਿੱਖ ਖ਼ਤਰੇ 'ਚ

ਅਜੀਤ ਡੈਸਕ 26-11-2025
ਮੋਗਾ, 25 ਨਵੰਬਰ (ਸੁਰਿੰਦਰਪਾਲ ਸਿੰਘ)-132 ਕੇ.ਵੀ. ਮੁੱਖ ਦਫ਼ਤਰ ਮੋਗਾ ਵਿਖੇ ਪਾਵਰਕਾਮ ਵਿਚ ਕੰਮ ਕਰਦੇ 10-10 ਸਾਲਾਂ ਤੋਂ ਮੀਟਰ ਰੀਡਰ ਆਊਟ ਸੋਰਸ ਕੰਪਨੀ ਰਾਹੀਂ ਕੰਮ ਕਰਦੇ ਸੀ, ਦਾ ਭਵਿੱਖ ਖ਼ਤਰੇ 'ਚ ਪੈ ਗਿਆ ਹੈ | ਪਾਵਰਕਾਮ ਦੀ ਮੈਨੇਜਮੈਂਟ ਵਲੋਂ ਇਨ੍ਹਾਂ ਕੰਮ ਕਰਦੇ ਮੀਟਰ ਰੀਡਰਾਂ, ਜੋ ਆਊਟ ਸੋਰਸ ਉੱਪਰ ਕੰਮ ਕਰਦੇ ਸੀ, ਨੂੰ ਕੰਪਨੀ ਵਲੋਂ ਤੈਅ ਰੇਟਾਂ ਅਨੁਸਾਰ ਤਨਖ਼ਾਹ ਦਿੱਤੀ ਜਾਂਦੀ ਸੀ ਪਰ ਹੁਣ ਮਹਿਕਮੇ ਦੀ ਰੀਡਿੰਗ ਲੈਣ ਵਾਲੀ ਕੰਪਨੀ ਦਾ ਠੇਕਾ ਖ਼ਤਮ ਹੋ ਗਿਆ ਹੈ ਤੇ ਨਵੀਂ ਕੰਪਨੀ ਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ 10-10 ਸਾਲਾਂ ਦੀ ਸਰਵਿਸ ਕਰਨ ਤੋਂ ਬਾਅਦ ਫ਼ੈਸਲਾ ਲਿਆ ਕਿ ਇਨ੍ਹਾਂ ਕਰਮਚਾਰੀਆਂ ਨੂੰ ਬਤੌਰ ਸਿੱਖਿਆ ਟਰੇਨੀ 5000 ਰੁਪਏ ਤੋਂ ਘੱਟ ਟਰੇਨਿੰਗ ਭੱਤਾ ਦੇ ਕੇ ਇਕ ਸਾਲ ਦਾ ਪੀਰੀਅਡ ਦਾ ਕੰਮ ਕਰਵਾਇਆ ਜਾਵੇ | ਇਸ ਸਬੰਧੀ ਪੰਜਾਬ 'ਚ ਲਗਭਗ 3500 ਆਊਟ ਸੋਰਸ ਮੀਟਰ ਰੀਡਰਾਂ ਨੂੰ ਮਹਿਕਮੇ ਅੰਦਰ ਪੱਕਾ ਕਰਨ ਦੀ ਬਜਾਏ ਨਿਗੂਣੀ ਜਿਹੀ ਟਰੇਨਿੰਗ ਫ਼ੀਸ 'ਤੇ ਰੱਖਣ ਲਈ ਕਾਰਵਾਈ ਆਰੰਭ ਦਿੱਤੀ ਹੈ | ਪਾਵਰਕਾਮ ਅੰਦਰ ਬਣੀ ਆਊਟ ਸੋਰਸ ਮੀਟਰ ਰੀਡਰ ਯੂਨੀਅਨ ਪੰਜਾਬ ਵਲੋਂ ਸਮੁੱਚੇ ਪੰਜਾਬ ਅੰਦਰ ਸਬੰਧਿਤ ਡੀ.ਡੀ.ਓ. ਪਾਵਰ (ਐਕਸੀਅਨ) ਨੂੰ ਅਜਿਹਾ ਨਾ ਕਰਨ ਦਾ ਨੋਟਿਸ ਸਮੁੱਚੇ ਕਰਮਚਾਰੀਆਂ ਵਲੋਂ ਦਿੱਤਾ ਗਿਆ ਤੇ ਜੇਕਰ ਅਜਿਹਾ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ 'ਚ ਸਮੁੱਚੇ ਪੰਜਾਬ ਦੇ ਆਊਟ ਸੋਰਸ ਮੀਟਰ ਰੀਡਰਾਂ ਵਲੋਂ ਰੀਡਿੰਗ ਦਾ ਕੰਮ ਬੰਦ ਕਰਕੇ ਇਕ ਲੰਬਾ ਸੰਘਰਸ਼ ਵਿੱਢਿਆ ਜਾਵੇਗਾ | ਪਾਵਰਕਾਮ ਦੇ ਐਕਸੀਅਨਾਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਪਾਵਰਕਾਮ ਅੰਦਰ ਕੰਮ ਕਰਦੀ ਜਥੇਬੰਦੀ ਪੀ.ਐਸ.ਸੀ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ: 41 ਦੇ ਡਿਪਟੀ ਜਨਰਲ ਸਕੱਤਰ ਦਰਸ਼ਨ ਲਾਲ ਮੋਗਾ ਨੂੰ ਸਾਰੇ ਸੰਘਰਸ਼ ਦੀ ਜਾਣਕਾਰੀ ਇਨ੍ਹਾਂ ਕਰਮਚਾਰੀਆਂ ਵਲੋਂ ਦਿੱਤੀ ਗਈ ਤੇ ਜਾਣੂੰ ਕਰਵਾਇਆ | ਜਨਰਲ ਸਕੱਤਰ ਨੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਤਾੜਨਾ ਕੀਤੀ ਕਿ ਜੇਕਰ ਆਊਟ ਸੋਰਸ ਮੀਟਰ ਰੀਡਰਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਤਾਂ ਆਉਣ ਵਾਲੇ ਸਮੇਂ 'ਚ ਸਮੁੱਚੇ ਪੰਜਾਬ ਅੰਦਰ ਤੇਜ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪਾਵਰ ਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਸੁਰਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਰਚਰਨ ਸਿੰਘ, ਸਨੀ ਧਰਮਕੋਟ, ਹਰਜੀਵਨ ਸਿੰਘ ਆਦਿ ਸਾਥੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਇਹ ਜਾਣਕਾਰੀ ਸੁਰਿੰਦਰ ਸਿੰਘ ਵਲੋਂ ਦਿੱਤੀ ਗਈ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਤਿਆਗ ਤੇ ਸੱਚੇ ਕਰਮ ਦਾ ਸੰਦੇਸ਼ ਹਰ ਵਿਅਕਤੀ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ... ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਅਕਾਲੀ ਦਲ ਨੂੰ ਮਿਲਿਆ ਵੱਡਾ ਵੋਟ ਬੈਂਕ, ਇਹ ਲੋਕ ਸੇਵਾ ਦੀ ਜਿੱਤ-ਪ੍ਰਧਾਨ ਹਰਪ੍ਰੀਤ ਕਾਲੇਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।