ਬਾਘਾ ਪੁਰਾਣਾ, 25 ਨਵੰਬਰ (ਟਿੰਕੂ ਕਾਠਪਾਲ)-ਪੀ.ਐਮ. ਸ੍ਰੀ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ, ਬਾਘਾ ਪੁਰਾਣਾ ਵਿਖੇ ਪਿ੍ੰਸੀਪਲ ਗੁਰਜੀਤ ਕੌਰ ਤੇ ਸਕੂਲ ਇੰਚਾਰਜ ਸੰਜੀਵ ਕੁਮਾਰ ਲੈਕਚਰਾਰ ਦੀ ਅਗਵਾਈ 'ਚ ਸਿੱਖਿਆ ਵਿਭਾਗ ਵਲੋਂ ਪੀ.ਐਮ. ਸ਼੍ਰੀ ਤਹਿਤ ਭੇਜੀ ਐਕਸਪੋਜਰ ਵਿਜ਼ਟ ਗਰਾਂਟ ਨਾਲ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਸਮੂਹ ਵਿਦਿਆਰਥਣਾਂ ਦਾ ਇਕ ਰੋਜ਼ਾ ਟੂਰ ਲਗਵਾਇਆ ਗਿਆ | ਇਸ ਟੂਰ 'ਚ ਬੱਚਿਆਂ ਨੇ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ | ਸਮੂਹ ਜਮਾਤ ਇੰਚਾਰਜਾਂ ਦੀ ਅਗਵਾਈ 'ਚ ਵਿਦਿਆਰਥਣਾਂ ਨੇ ਸਿੱਖਣ ਪ੍ਰਕਿਰਿਆ ਨੂੰ ਮੱਦੇਨਜ਼ਰ ਰੱਖਦਿਆਂ ਸਫ਼ਰ ਕੀਤਾ | ਸਮੂਹ ਵਿਦਿਆਰਥਣਾਂ ਨੇ ਅਨੁਸ਼ਾਸਨ ਦੀ ਸੰਪੂਰਨ ਪਾਲਣਾ ਕੀਤੀ | ਹਰੀਕੇ ਵਿੱਟਲੈਂਡ ਤੋਂ ਬਾਅਦ ਸਮੂਹ ਵਿਦਿਆਰਥਣਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਏ ਨਗਰ ਸ੍ਰੀ ਤਰਨਤਾਰਨ ਸਾਹਿਬ ਵਿਖੇ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਤਿਕਾਰ ਸਹਿਤ ਮੱਥਾ ਟੇਕਿਆ | ਸ਼ਾਮ ਦੇ ਸਮੇਂ ਅਟਾਰੀ ਦੇ ਵਾਹਗਾ ਬਾਰਡਰ ਵਿਖੇ ਝੰਡਾ ਉਤਾਰਨ ਦੀ ਰਸਮ 'ਚ ਸ਼ਮੂਲੀਅਤ ਕੀਤੀ | ਇਸ ਟੂਰ ਦੀ ਸਮੁੱਚੀ ਜ਼ਿੰਮੇਵਾਰੀ ਲੈਕਚਰਾਰ ਮੱਖਣ ਸਿੰਘ ਬਰਾੜ ਤੇ ਅੰਗਰੇਜ਼ੀ ਮਾਸਟਰ ਜਤਿੰਦਰ ਕੁਮਾਰ ਨੇ ਤਨਦੇਹੀ ਨਾਲ ਨਿਭਾਈ | ਇਸ ਸਮੇਂ ਲੈਕਚਰਾਰ ਕੇਡਰ ਵਿਚੋਂ ਗਗਨਦੀਪ ਕੌਰ, ਰੁਪਿੰਦਰ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ, ਕੰਵਲਜੀਤ ਕੌਰ, ਛਿੰਦਰ ਕੌਰ, ਰੂਪ ਸਿੰਘ, ਜਸਵੀਰ ਸਿੰਘ, ਜਗਦੀਸ਼ ਸਿੰਘ, ਸੰਦੀਪ ਕੁਮਾਰ ਅਤੇ ਮਾਸਟਰ ਕੇਡਰ ਵਿਚੋਂ ਹਰਦੀਪ ਕੁਮਾਰ, ਹਰਵਿੰਦਰ ਕੌਰ, ਸੋਨੀਆ ਗੋਇਲ, ਆਸ਼ੂ, ਮਨਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਸਿੰਘ, ਨਰੇਸ਼ ਕੁਮਾਰ, ਨਵਰੂਪ ਕੌਰ, ਜਸਪ੍ਰੀਤ ਕੌਰ, ਗੁਰਵਿੰਦਰ ਕੌਰ, ਬਲਜਿੰਦਰ ਕੌਰ, ਹਰਮੇਸ਼ ਕੌਰ, ਸੁਖਚੈਨ ਸਿੰਘ, ਖੁਸ਼ਪ੍ਰੀਤ ਸਿੰਘ, ਮਨਦੀਪ ਕੌਰ, ਰਮਨਦੀਪ ਕੌਰ, ਵੀਰਪਾਲ ਕੌਰ, ਵੀਰਪਾਲ ਬੀਬੀ ਅਤੇ ਨਾਨ- ਟੀਚਿੰਗ ਵਿਚ ਹਰਬੰਸ ਸਿੰਘ, ਮਨਦੀਪ ਸਿੰਘ ਅਤੇ ਕਿਰਨ ਹਾਜ਼ਰ ਸਨ |