ਮੋਗਾ, 24 ਨਵੰਬਰ (ਅਸ਼ੋਕ ਬਾਂਸਲ)-ਮੋਗਾ ਦੇ ਨਿਊ ਟਾਊਨ ਦੀ ਗਲੀ ਨੰਬਰ 3 'ਚ ਜੈ ਮਾਂ ਭਗਵਤੀ ਜਾਗਰਨ ਕਲੱਬ ਵਲੋਂ 23ਵਾਂ ਵਿਸ਼ਾਲ ਜਗਰਾਤਾ ਕਰਵਾਇਆ ਗਿਆ | ਮਾਂ ਚਿੰਤਪੁਰਨੀ ਧਾਮ ਤੋਂ ਆਈ ਜੋਤ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ ਤੇ ਮਾਤਾ ਰਾਣੀ ਦੀ ਸੁੰਦਰ ਤੇ ਮਨਮੋਹਕ ਮੌਜੂਦਗੀ ਨੂੰ ਦੇਖ ਕੇ ਸ਼ਰਧਾਲੂ ਖ਼ੁਸ਼ੀ ਨਾਲ ਭਰ ਗਏ | ਇਸ ਜਾਗਰਣ 'ਚ ਪਵਨ ਅਰੋੜਾ ਤੇ ਉਨ੍ਹਾਂ ਦੇ ਪਰਿਵਾਰ ਨੇ ਝੰਡਾ ਪੂਜਾ ਦੀ ਰਸਮ ਕੀਤੀ, ਪੰਕਜ ਬਾਂਸਲ ਤੇ ਉਨ੍ਹਾਂ ਦੇ ਪਰਿਵਾਰ ਨੇ ਜਾਗਰਣ ਪੂਜਾ ਦੀ ਰਸਮ ਕੀਤੀ ਤੇ ਰਜਨੀਸ਼ ਮਿੱਤਲ ਤੇ ਉਨ੍ਹਾਂ ਦੇ ਪਰਿਵਾਰ ਨੇ ਸਟੇਜ ਦਾ ਉਦਘਾਟਨ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਭਜਨ ਗਾਇਕ ਰੌਕੀ ਸਿੰਘ ਰਾਮਪੁਰਾ ਫੂਲ ਤੇ ਉਨ੍ਹਾਂ ਦੀ ਟੀਮ ਨੇ ਮਾਤਾ ਰਾਣੀ ਦੇ ਭਾਵਪੂਰਨ ਭਜਨ ਪੇਸ਼ ਸ਼ਰਧਾਲੂਆਂ ਨੂੰ ਨੱਚਣ 'ਤੇ ਮਜਬੂਰ ਕਰ ਦਿੱਤਾ | ਇਸ ਮੌਕੇ ਪਹੁੰਚੇ ਵਿਸ਼ੇਸ਼ ਮਹਿਮਾਨਾਂ 'ਚ ਮਾਲਵਿਕਾ ਸੂਦ ਸੱਚਰ, ਸੀਨੀਅਰ ਡਿਪਟੀ ਮੇਅਰ ਪਰਵੀਨ ਸ਼ਰਮਾ, ਕੌਂਸਲਰ ਅਮਰਜੀਤ ਅੰਬੀ, ਮਿੱਕੀ ਹੁੰਦਲ, ਰਾਜਨ, ਸੱਤੀ ਚਾਵਲਾ, ਲਖਵੀਰ ਲੱਖਾ, ਡਾ. ਨਵੀਨ ਸੂਦ, ਨੀਰੂ ਮਿੱਤਲ, ਪੰਕਜ ਬਾਂਸਲ, ਵਿਵੇਸ਼ ਗੋਇਲ, ਪਰਵੀਨ ਮਿੱਤਲ, ਰਾਜੀਵ ਗੁਪਤਾ, ਵਿਵੇਕ ਮਜੀਠੀਆ, ਦੀਪਕ ਖੁਰਾਣਾ, ਰਾਜੀਵ ਸਿੰਗਲਾ, ਪਵਨ ਬੰਸਲ , ਸੰਜੀਵ ਸਿੰਗਲਾ, ਅਜੈ ਵਰਮਾ, ਬਿੱਟੂ ਖੁਰਾਣਾ, ਗੋਵਰਧਨ, ਅਜੇ ਗੁਪਤਾ, ਸ਼ਿਵ ਜਿੰਦਲ ਆਦਿ ਹਾਜ਼ਰ ਸਨ |