23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਲੋਕ ਸਾਹਿਤ ਅਕਾਦਮੀ ਨੇ ਕਰਵਾਇਆ ਸਾਹਿਤਕ ਸਮਾਗਮ

ਅਜੀਤ ਡੈਸਕ 04-12-2025
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਸੁਤੰਤਰਤਾ ਸੈਨਾਨੀ ਭਵਨ ਵਿਖੇ ਲੋਕ ਸਾਹਿਤ ਅਕਾਦਮੀ ਵਲੋਂ ਮਨਜੀਤ ਕੌਰ ਗਿੱਲ ਦੀ ਪਲੇਠੀ ਪੁਸਤਕ ਰੱਬ ਕੋਲੋਂ ਲੰਘਦਿਆਂ ਲੇਖ-ਸੰਗ੍ਰਹਿ ਲੋਕ ਅਰਪਣ ਕਰਨ ਲਈ ਸਾਹਿਤਕ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਹਰਭਜਨ ਸਿੰਘ ਨਾਗਰਾ ਦੇ ਗੀਤ ਤੇ ਸ਼ਾਇਰ ਨਰਿੰਦਰ ਰੋਹੀ ਦੀ ਕਵਿਤਾ ਸੱਚ ਨਾਲ ਹੋਈ | ਇਹ ਸਮਾਗਮ ਡਾ. ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ 'ਚ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ ਘੋਲੀਆ ਤੇ ਗੁਰਚਰਨ ਸਿੰਘ ਸੰਘਾ ਸ਼ਾਮਿਲ ਹੋਏ | ਮੰਚ ਸੰਚਾਲਨ ਦੀ ਭੂਮਿਕਾ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਬਾਖ਼ੂਬੀ ਨਿਭਾਈ | ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਨੇ ਮਨਜੀਤ ਕੌਰ ਗਿੱਲ ਦੇ ਲੇਖ-ਸੰਗ੍ਰਹਿ ਬਾਰੇ ਕਿਹਾ ਕਿ ਇਹ ਜ਼ਿੰਦਗੀ ਦੇ ਤਜਰਬੇ 'ਚੋਂ ਨਿਕਲੀਆਂ ਸੱਚੀਆਂ ਤੇ ਤਜਰਬੇਕਾਰ ਗੱਲਾਂ ਹਨ ਜੋ ਕਿਤਾਬੀ ਰੂਪ ਵਿਚ ਸਾਡੇ ਸਾਹਮਣੇ ਹੈ | ਉਨ੍ਹਾਂ ਕਿਹਾ ਕਿ ਅਜੋਕੇ ਪੂੰਜੀਵਾਦੀ ਯੁੱਗ 'ਚ ਇਸ ਤਰ੍ਹਾਂ ਦੀਆਂ ਕਿਤਾਬਾਂ ਦਾ ਛਪਣਾ ਬਹੁਤ ਵੱਡੀ ਗੱਲ ਹੈ | ਚਰਨਜੀਤ ਸਮਾਲਸਰ ਨੇ ਚਰਚਾ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ 19 ਲੇਖਾਂ ਨਾਲ ਭਰਪੂਰ ਇਹ ਲੇਖ-ਸੰਗ੍ਰਹਿ ਬੇਹੱਦ ਸਰਲ ਭਾਸ਼ਾ 'ਚ ਲਿਖਿਆ ਹੋਇਆ ਲੋਕ ਸਿਆਣਪਾਂ, ਅਖਾਉਤਾਂ, ਮੁਹਾਵਰਿਆਂ ਤੇ ਉਪਦੇਸ਼ਾਂ ਵਾਂਗ ਸਮਾਜ ਦਾ ਮਾਰਗ ਦਰਸ਼ਨ ਕਰ ਸਕਦਾ ਹੈ | ਡਾ. ਅਜੀਤਪਾਲ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਅਸੀਂ ਏ.ਆਈ. ਦੇ ਯੁੱਗ ਵਿਚ ਪ੍ਰਵੇਸ਼ ਕਰ ਰਹੇ ਹਾਂ | ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਸਾਨੂੰ ਨਵੇਂ ਲੇਖਕਾਂ ਦਾ ਉਤਸ਼ਾਹ ਹੀ ਨਹੀਂ ਵਧਾਉਣਾ ਚਾਹੀਦਾ ਸਗੋਂ ਉਨ੍ਹਾਂ ਦੇ ਰਾਹ-ਦਸੇਰੇ ਵੀ ਬਣਨਾ ਚਾਹੀਦਾ ਹੈ | ਗੁਰਮੇਲ ਬੌਡੇ, ਗੁਰਚਰਨ ਸਿੰਘ ਸੰਘਾ, ਜਸਵੀਰ ਕਲਸੀ ਧਰਮਕੋਟ ਤੇ ਗੁਰਸੇਵਕ ਸਿੰਘ ਸੰਨਿਆਸੀ ਨੇ ਸੰਬੋਧਨ ਕਰਦਿਆਂ ਮਨਜੀਤ ਕੌਰ ਗਿੱਲ ਵਲੋਂ ਸਿੱਖਿਆ ਦੇ ਖੇਤਰ 'ਚ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ ਤੇ ਕਿਤਾਬ ਲਿਖਣ ਲਈ ਵਧਾਈ ਦਿੱਤੀ | ਇਸ ਸਮੇਂ ਕਵੀ ਦਰਬਾਰ 'ਚ ਡਾ. ਸਰਬਜੀਤ ਕੌਰ ਬਰਾੜ, ਗੁਰਦੇਵ ਸਿੰਘ ਦਰਦੀ, ਅਵਤਾਰ ਸਮਾਲਸਰ, ਰਾਜਬੀਰ ਮੱਤਾ, ਕੁਲਵਿੰਦਰ ਸਿੰਘ ਦਿਲਗੀਰ, ਸੋਨੀ ਮੋਗਾ, ਹਰਵਿੰਦਰ ਧਾਲੀਵਾਲ, ਕੈਪਟਨ ਜਸਵੰਤ ਸਿੰਘ, ਗੁਰਬਚਨ ਸਿੰਘ ਕਮਲ, ਸੁਖਮੰਦਰ ਕੌਰ ਮੋਗਾ, ਦਰਸ਼ਨ ਸਿੰਘ ਦੁਸਾਂਝ ਅਤੇ ਗੁਰਮੇਲ ਬੌਡੇ ਆਦਿ ਸ਼ਾਇਰਾਂ ਨੇ ਆਪਣੀਆਂ ਵਿਅੰਗ ਭਰਪੂਰ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਰਾਹੀਂ ਸਮਾਂ ਬੰਨ੍ਹੀ ਰੱਖਿਆ | ਸਮਾਗਮ 'ਚ ਧਰਮਿੰਦਰ ਸਿੰਘ, ਕੁਲਵਿੰਦਰ ਸਿੰਘ ਗਿੱਲ, ਬਲਦੇਵ ਸਿੰਘ ਭਿੰਡਰ ਆਦਿ ਸ਼ਾਮਿਲ ਹੋਏ |
ਪਿਛਲੀ ਖ਼ਬਰ ਵਿਜੇ ਮਰਚੈਂਟ ਟਰਾਫ਼ੀ ਲਈ ਮੋਗਾ ਦੇ ਦੋ ਖਿਡਾਰੀ ਪੰਜਾਬ ਟੀਮ 'ਚ ਸ਼ਾਮਿਲ-ਕਮਲ ਅਰੋੜਾ ਅਗਲੀ ਖ਼ਬਰ ਮਨਜੀਤ ਕੌਰ ਗਿੱਲ ਦੀ 'ਰੱਬ ਕੋਲੋਂ ਲੰਘਦਿਆਂ' ਪੁਸਤਕ ਕੀਤੀ ਲੋਕ ਅਰਪਣ <br/> ਲੋਕ ਸਾਹਿਤ ਅਕਾਦਮੀ ਨੇ ਕਰਵਾਇਆ ਸਾਹਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।