09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਨੇ ਆਰੰਭੀ ਚੋਣ ਮੁਹਿੰਮ

ਅਜੀਤ ਡੈਸਕ 07-12-2025
ਸਮਾਧ ਭਾਈ, 6 ਦਸੰਬਰ (ਜਗਰੂਪ ਸਿੰਘ ਸਰੋਆ)-ਆਮ ਆਦਮੀ ਪਾਰਟੀ ਵਲੋਂ ਜ਼ੋਨ ਸਮਾਧ ਭਾਈ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਉਤਾਰੇ ਆਪਣੇ ਉਮੀਦਵਾਰਾਂ ਨੇ ਆਪਣੀ ਚੋਣ ਮੁਹਿੰਮ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਅਰਦਾਸ ਬੇਨਤੀ ਕਰਕੇ ਸ਼ੁਰੂ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਦਵਿੰਦਰ ਕੌਰ ਪਤਨੀ ਤਰਸੇਮ ਸਿੰਘ ਸੰਗਮ ਅਤੇ ਬਲਾਕ ਸੰਮਤੀ ਉਮੀਦਵਾਰ ਡਾ. ਪਵਨਦੀਪ ਸਿੰਘ ਸੰਧੂ ਨੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਘਰ-ਘਰ ਜਾ ਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਵਲੋਂ ਪਿੰਡ ਸਮਾਧ ਭਾਈ ਅਤੇ ਇਲਾਕੇ ਵਿਚ ਕੀਤੇ ਵਿਕਾਸ ਕਾਰਜਾਂ ਅਤੇ ਦਿੱਤੀਆਂ ਨੌਕਰੀਆਂ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਦੇ ਹੱਕ ਵਿਚ ਵੋਟ ਪਾ ਕੇ ਹੌਸਲਾ ਵਧਾਉਣ | ਇਸ ਮੌਕੇ ਸਰਪੰਚ ਲਖਬੀਰ ਸਿੰਘ ਕਾਲਾ ਬਾਗੜੀ, ਸਰਪੰਚ ਜਸਪਾਲ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਲਖਵੀਰ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਦਰਾਕਾ (ਸਾਰੇ ਪੰਚ), ਰਛਪਾਲ ਸਿੰਘ ਬਾਗੜੀ, ਜਸਵਿੰਦਰ ਸਿੰਘ ਕਿੰਗਰਾ, ਤਰਲੋਚਨ ਸਿੰਘ ਪੱਪੀ, ਸਾਬਕਾ ਸਰਪੰਚ ਦਰਸ਼ਨ ਸਿੰਘ ਭੀਮ, ਹਰਦੇਵ ਸਿੰਘ ਸੋਹਲ, ਹਰਪ੍ਰੀਤ ਸਿੰਘ, ਅਵਤਾਰ ਸਿੰਘ ਤਾਰਾ, ਸੁਖਮੰਦਰ ਸਿੰਘ ਭਾਈ, ਨਛੱਤਰ ਸਿੰਘ ਸਰੋਆ ਸਤਨਾਮ ਸਿੰਘ ਭਾਈ, ਲੱਖਾ ਗੰਢੂ, ਰਾਜਾ ਭਿੰਡਰ, ਰਾਜ ਸਿੰਘ, ਪ੍ਰੀਤਮ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ |
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਹਾਸਲ ਕੀਤੇ 66 ਸਕੋਰ ਅਗਲੀ ਖ਼ਬਰ ਚੋਣਾਂ ਸਬੰਧੀ ਪ੍ਰਧਾਨ ਖਾਈ ਨੇ ਕਾਲੇਕੇ ਵਿਖੇ ਕੀਤੀ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।