05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਈ-ਸਿਗਰੇਟ, ਵੇਪ ਜਾਂ ਹੋਰ ਹਾਨੀਕਾਰਕ ਰਸਾਇਣ ਉਪਕਰਨਾਂ ਨੂੰ ਸਟੋਰ ਕਰਨ, ਵੇਚਣ, ਪ੍ਰਚਾਰਿਤ, ਵਰਤੋਂ ਉੱਪਰ ਪਾਬੰਦੀ

ਅਜੀਤ ਡੈਸਕ 23-12-2025
ਮੋਗਾ, 22 ਦਸੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਮਾਲੀਆ ਹਦੂਦ ਅੰਦਰ ਕਿਸੇ ਵੀ ਰੈਸਟੋਰੈਂਟ, ਹੋਟਲ, ਕੈਫ਼ੇ ਜਾਂ ਹੋਰ ਸੰਸਥਾ ਵਲੋਂ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰਾਨਿਕ ਸਿਗਰਟ (ਈ-ਸਿਗਰਟ), ਵੇਪ, ਨਿਕੋਟੀਨ ਜਾਂ ਹੋਰ ਹਾਨੀਕਾਰਕ ਰਸਾਇਣ ਵਾਲੇ ਉਪਕਰਨਾਂ ਨੂੰ ਸਟੋਰ ਕਰਨ, ਵੇਚਣ, ਪ੍ਰਚਾਰਿਤ ਕਰਨ, ਵਰਤੋਂ ਉੱਪਰ ਪੂਰਨ ਪਾਬੰਦੀ ਲਗਾਈ ਗਈ ਹੈ | ਸਾਗਰ ਸੇਤੀਆ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਨਤਕ ਸਿਹਤ ਅਤੇ ਕਲਿਆਣ ਲਈ ਖ਼ਤਰਾ ਬਣ ਸਕਦੀਆਂ ਹਨ ਕਿਉਂਕਿ ਇਲੈਕਟ੍ਰਾਨਿਕ ਸਿਗਰਟਾਂ (ਈ-ਸਿਗਰਟ), ਵੇਪਸ ਅਤੇ ਇਸ ਤਰ੍ਹਾਂ ਦੇ ਹੋਰ ਉਪਕਰਨਾਂ ਵਿਚ ਨਿਕੋਟੀਨ ਅਤੇ ਹੋਰ ਹਾਨੀਕਾਰਕ ਰਸਾਇਣ ਮੌਜੂਦ ਹੁੰਦੇ ਹਨ, ਮਨੁੱਖੀ ਸਿਹਤ ਲਈ ਖ਼ਾਸ ਕਰ ਕੇ ਸਕੂਲ/ਕਾਲਜ ਦੇ ਵਿਦਿਆਰਥੀਆਂ ਅਤੇ ਨਾਬਾਲਿਗਾਂ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ | ਈ-ਸਿਗਰਟਾਂ/ਵੇਪਸ ਦੀ ਵਰਤੋਂ ਇਲੈਕਟ੍ਰਾਨਿਕ ਸਿਗਰਟਾਂ ਦੇ ਪਾਬੰਦੀ ਕਾਨੂੰਨ 2019 ਕੋਟਪਾ (ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਕਾਨੂੰਨ), ਐਫ.ਐਸ.ਐਸ.ਏ.ਆਈ. ਨਿਯਮ ਅਤੇ ਡਰੱਗਜ਼ ਐਂਡ ਕੋਸਮੈਟਿਕਸ ਐਕਟ” ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕਰਦੀ ਹੈ, ਕਿਉਂਕਿ ਇਹ ਉਪਕਰਨ ਨਿਕੋਟੀਨ ਅਤੇ ਹੋਰ ਆਦਤ ਪੈਦਾ ਕਰਨ ਵਾਲੇ ਜਾਂ ਹਾਨੀਕਾਰਕ ਪਦਾਰਥ ਰੱਖਦੇ ਹਨ | ਸੰਸਥਾਵਾਂ ਨੂੰ ਗਾਹਕਾਂ ਨੂੰ ਵੇਪਸ ਜਾਂ ਈ-ਸਿਗਰਟਾਂ ਪੇਸ਼ ਕਰਨ ਜਾਂ ਵਰਤੋਂ ਦੀ ਆਗਿਆ ਦੇਣ ਤੋਂ ਪੂਰੀ ਤਰ੍ਹਾਂ ਮਨਾਹੀ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਹ ਆਦੇਸ਼ ਪੂਰੇ ਜ਼ਿਲ੍ਹੇ ਮੋਗਾ ਵਿਚ ਲਾਗੂ ਹੋਵੇਗਾ, ਜਿਸ ਵਿਚ ਮਿਊਾਸੀਪਲ ਕਾਰਪੋਰੇਸ਼ਨ, ਮਿਊਾਸੀਪਲ ਕਮੇਟੀਆਂ ਅਤੇ ਪਿੰਡਾਂ ਦੇ ਇਲਾਕੇ ਸ਼ਾਮਿਲ ਹਨ |
ਪਿਛਲੀ ਖ਼ਬਰ ਨਿਊਜ਼ੀਲੈਂਡ ਵਿਖੇ ਇਕ ਫ਼ਿਰਕੇ ਦੇ ਲੋਕਾਂ ਵਲੋਂ ਨਗਰ ਕੀਰਤਨ ਵਿਚ ਹੁੱਲੜਬਾਜ਼ੀ ਕਰਨਾ ਭਾਈਚਾਰਕ ਸਾਂਝ ਨੂੰ ਤੋੜਨ ਦੇ ਬਰ... ਅਗਲੀ ਖ਼ਬਰ ਸ਼ੂਗਰ ਚੇਤਨਾ ਸੁਸਾਇਟੀ ਦੇ ਸਥਾਪਨਾ ਦਿਵਸ ਅਤੇ ਮਾਤਾ ਸੁਦੇਸ਼ ਰਾਣੀ ਦੀ ਬਰਸੀ 'ਤੇ 28 ਨੂੰ ਮੁਫ਼ਤ ਮੈਡੀਕਲ ਚੈੱਕਅਪ ਕੈਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।