22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੈਕਰਡ ਹਾਰਟ ਕਾਨਵੈਂਟ ਸਕੂਲ 'ਚ ਈ. ਐੱਨ. ਟੀ. ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 24-12-2025
ਮੋਗਾ, 23 ਦਸੰਬਰ (ਸੁਰਿੰਦਰਪਾਲ ਸਿੰਘ)-ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਵਿਚ ਪੀ.ਟੀ.ਐਮ. ਵਾਲੇ ਦਿਨ ਡਾ. ਸਾਹਿਲ ਮੋਗਲਾ ਵਲੋਂ ਨੱਕ, ਕੰਨ, ਗਲੇ ਦੀ ਜਾਂਚ ਅਤੇ ਇਲਾਜ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਦਿਨ ਮਾਪਿਆਂ ਦੁਆਰਾ ਬੱਚਿਆਂ ਦਾ ਸਰਦੀਆਂ ਦੀਆਂ ਛੁੱਟੀਆਂ ਦਾ ਕੰਮ ਲੈਣ ਦੇ ਨਾਲ-ਨਾਲ ਬੱਚਿਆਂ ਦਾ ਚੈੱਕਅਪ ਕਰਵਾਇਆ ਗਿਆ | ਸਕੂਲ ਦੇ ਪਿ੍ੰਸੀਪਲ ਮਨੀਸ਼ਾ ਗੋਇਲ ਨੇ ਬੱਚਿਆਂ ਤੇ ਮਾਪਿਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਹਦਾਇਤ ਦਿੱਤੀ | ਮੈਡਮ ਹਰਪ੍ਰੀਤ ਕੌਰ ਅਕੈਡਮਿਕ ਐਂਡ ਐਕਟੀਵਿਟੀ ਸਲਾਹਕਾਰ ਨੇ ਆਏ ਹੋਏ ਡਾ. ਸਾਹਿਲ ਮੋਗਲਾ ਦਾ ਧੰਨਵਾਦ ਕੀਤਾ | ਦਵਿੰਦਰਪਾਲ ਸਿੰਘ ਚੇਅਰਮੈਨ, ਕੁਲਦੀਪ ਸਿੰਘ ਸਹਿਗਲ ਪ੍ਰਧਾਨ ਤੇ ਸਮੁੱਚੀ ਮੈਨੇਜਮੈਂਟ ਨੇ ਇਸ ਤਰ•ਾਂ ਦੇ ਮੈਡੀਕਲ ਕੈਂਪ ਲਾਉਣ ਲਈ ਵਚਨਬੱਧਤਾ ਪ੍ਰਗਟਾਈ |
ਪਿਛਲੀ ਖ਼ਬਰ ਦਸਮੇਸ਼ ਸਕੂਲ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸ਼ਹੀਦੀ ਹਫ਼ਤੇ ਦੇ ਅੰਤਿਮ ਪੜਾਅ ਵਿਚ ਜ਼ਫ਼ਰਨਾਮੇ ਬਾਰੇ ਜਾਣਕਾਰੀ ਦਿੱਤੀ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।