22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸ਼ਹੀਦੀ ਹਫ਼ਤੇ ਦੇ ਅੰਤਿਮ ਪੜਾਅ ਵਿਚ ਜ਼ਫ਼ਰਨਾਮੇ ਬਾਰੇ ਜਾਣਕਾਰੀ ਦਿੱਤੀ ਗਈ

ਅਜੀਤ ਡੈਸਕ 24-12-2025
ਮੋਗਾ, 23 ਦਸੰਬਰ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਪੋਹ ਮਹੀਨੇ ਦੇ ਸ਼ਹੀਦੀ ਹਫ਼ਤੇ ਦੇ ਇਤਿਹਾਸ ਦੇ ਅੰਤਿਮ ਪੜ੍ਹਾਅ ਵਿਚ ਪ੍ਰਾਰਥਨਾ ਸਭਾ ਵਿਚ ਵਿਦਿਆਰਥੀਆਂ ਵਲੋਂ ਵੈਰਾਗਮਈ ਸ਼ਬਦ ਗਾਇਣ ਕੀਤਾ ਗਿਆ | ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਅਰਮਾਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੀਨਾ ਕਾਂਗੜ ਵਿਚ ਲਿਖੇ ਗਏ ਜ਼ਫ਼ਰਨਾਮੇ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਦੀ ਤਾਕਤ ਨਾਲ ਔਰੰਗਜ਼ੇਬ ਦੀ ਰੂਹ 'ਤੇ ਆਤਮਾ ਕੰਬ ਉੱਠੀ | ਉਸ ਨੇ ਆਪਣੀ ਹਾਰ ਸਵੀਕਾਰ ਕਰਦੇ ਹੋਏ ਸ਼ਿਕਸਤ ਨਾਮਾ ਵੀ ਲਿਖਿਆ | ਸਕੂਲ ਦੇ ਵਿਦਿਆਰਥੀਆਂ ਨੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਕਵਿਤਾਵਾਂ ਉਚਾਰਨ ਕੀਤੀਆਂ | ਇਸ ਤੋਂ ਬਾਅਦ ਸਕੂਲ ਦੇ ਅਧਿਆਪਕ ਫਰਾਂਸਿਸ ਮਸੀਹ ਨੇ ਭਗਵਾਨ ਯਿਸੂ ਮਸੀਹ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ | ਪ੍ਰਮਾਤਮਾ ਲਈ ਸਾਰੇ ਮਨੁੱਖ ਇਕ ਬਰਾਬਰ ਹਨ ਜੋ ਮਨੁੱਖ ਦੂਜਿਆਂ ਦਾ ਆਦਰ ਕਰਦੇ ਹਨ, ਪ੍ਰਮਾਤਮਾ ਉਨ੍ਹਾਂ ਨੂੰ ਆਦਰ ਦਿੰਦਾ ਹੈ ਤੇ ਆਪਣੇ ਨੇੜੇ ਰੱਖਦਾ ਹੈ | ਸਕੂਲ ਵੀ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਾ ਹੈ | ਇਸ ਮੌਕੇ ਸਕੂਲ ਦੇ ਸਟਾਫ਼ ਵਲੋਂ ਵਿਦਿਆਰਥੀਆਂ ਲਈ ਚਾਹ ਦਾ ਲੰਗਰ ਵੀ ਤਿਆਰ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਪੜ੍ਹਾਈ ਦੇ ਨਾਲ-ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਤੇ ਲੋੜਵੰਦਾਂ ਦੀ ਮਦਦ ਕਰਨ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ 'ਚ ਈ. ਐੱਨ. ਟੀ. ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਵਿਪਰੋ ਅਰਥੀਅਨ ਐਵਾਰਡ ਪ੍ਰੋਗਰਾਮ-2025 ਅਧੀਨ ਵੇਸਟ ਥੀਮ 'ਚ ਪੀ.ਐਮ. ਸ਼੍ਰੀ ਸ.ਸ.ਸ.ਸ.ਧਰਮਕੋਟ (ਕੰ), ਮੋਗਾ ਦੀ ਟੀਮ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।