22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਵਿਪਰੋ ਅਰਥੀਅਨ ਐਵਾਰਡ ਪ੍ਰੋਗਰਾਮ-2025 ਅਧੀਨ ਵੇਸਟ ਥੀਮ 'ਚ ਪੀ.ਐਮ. ਸ਼੍ਰੀ ਸ.ਸ.ਸ.ਸ.ਧਰਮਕੋਟ (ਕੰ), ਮੋਗਾ ਦੀ ਟੀਮ ਨੇ ਜਿੱਤਿਆ ਸਟੇਟ ਪੱਧਰੀ ਐਵਾਰਡ

ਅਜੀਤ ਡੈਸਕ 24-12-2025
ਧਰਮਕੋਟ, 23 ਦਸੰਬਰ (ਪਰਮਜੀਤ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਮੋਗਾ ਆਸੀਸ ਕੁਮਾਰ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਮੋਗਾ ਗੁਰਦਿਆਲ ਸਿੰਘ ਮਠਾੜੂ ਦੀ ਯੋਗ ਅਗਵਾਈ ਹੇਠ ਪੀ.ਐਮ. ਸ਼੍ਰੀ ਸ.ਸ.ਸ.ਸ. ਧਰਮਕੋਟ (ਕੰ), ਮੋਗਾ ਦੀਆਂ 5 ਵਿਦਿਆਰਥਣਾਂ ਦੀ ਟੀਮ ਨੇ ਗਾਈਡ ਅਧਿਆਪਕਾ ਸਿਲਵੀ ਨਾਲ ਵਿਪਰੋ ਅਰਥੀਅਨ ਐਵਾਰਡ ਪ੍ਰੋਗਰਾਮ-2025 'ਚ ਸਟੇਟ ਪੱਧਰ 'ਤੇ ਐਵਾਰਡ ਜਿੱਤ ਕੇ ਮੋਗਾ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ | ਇਹ ਮੁਕਾਬਲਾ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੀ ਯੋਗ ਅਗਵਾਈ ਹੇਠ ਵਿਪਰੋ ਫਾਊਾਡੇਸ਼ਨ ਵਲੋਂ ਨੈਸ਼ਨਲ ਪੱਧਰ 'ਤੇ ਕਰਵਾਇਆ ਜਾਂਦਾ ਹੈ, ਜਿਸ ਦੇ ਸਟੇਟ ਪੱਧਰੀ ਐਵਾਰਡ ਦੇ ਨਤੀਜੇ ਐਲਾਨੇ ਗਏ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ), ਮੋਗਾ ਆਸੀਸ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਮੋਗਾ ਗੁਰਦਿਆਲ ਸਿੰਘ ਮਠਾੜੂ, ਬੀ.ਐਨ.ਓ. ਧਰਮਕੋਟ-1 ਵਿਨੋਦ ਸ਼ਰਮਾ, ਸਕੂਲ ਡੀ.ਡੀ.ਓ/ਪਿ੍ੰਸੀਪਲ ਰਾਜੇਸ਼ਪਾਲ, ਜ਼ਿਲ੍ਹਾ ਨੋਡਲ ਇੰਚਾਰਜ ਸਵੱਛਤਾ ਪਖਵਾੜਾ ਵਿਕਾਸ ਚੋਪੜਾ, ਡੀ.ਆਰ.ਸੀ. ਮੋਗਾ ਨਵਦੀਪ ਸਿੰਘ ਬਾਜਵਾ, ਬੀ.ਆਰ.ਸੀ. ਪਲਵਿੰਦਰ ਸਿੰਘ ਸਰਾਂ (ਕੋਆਰਡੀਨੇਟਰ), ਦੇਸ਼ਵੀਰ ਸਿੰਘ, ਕੁਲਦੀਪ ਸਿੰਘ, ਬਰਿੰਦਰਜੀਤ ਸਿੰਘ ਬਿੱਟੂ ਤੇ ਸਮੁੱਚੀ ਮੋਗਾ ਜ਼ਿਲ੍ਹਾ ਦੀ ਟੀਮ ਵਲੋਂ ਸਕੂਲ ਇੰਚਾਰਜ ਇੰਦਰਜੀਤ ਸਿੰਘ, ਸਾਇੰਸ ਮਿਸਟੈੱ੍ਰਸ/ਗਾਈਡ ਅਧਿਆਪਕਾ ਮਿਸ ਸਿਲਵੀ ਤੇ ਵਿਦਿਆਰਥਣਾਂ ਦੀ ਟੀਮ ਸਿਮਰਨ ਕੌਰ, ਰਿਆ, ਪਲਕ, ਡਿੰਪਲ ਰਾਣੀ ਤੇ ਸ਼ਿਵਾਨੀ ਨੂੰ ਇਸ ਵਿਸ਼ੇਸ਼ ਉਪਲਬਧੀ 'ਤੇ ਵਧਾਈ ਦਿੱਤੀ | ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਜੁਆਇੰਟ ਸਾਇੰਟਿਸਟ ਡਾ.ਕੇ.ਐਸ.ਬਾਠ , ਪ੍ਰੋਜੈਕਟ ਸਾਇੰਟਿਸਟ ਡਾ. ਮਨਦਾਕਿਨੀ ਠਾਕੁਰ, ਅਰਥੀਅਨ ਐਸੋਸੀਏਟ ਆਸੀਸ ਸ਼ਾਹ ਦੀ ਗਾਈਡੈਂਸ ਅਧੀਨ ਪਹਿਲਾ ਵੀ ਸਾਇੰਸ ਮਿਸਟੈੱ੍ਰਸ ਸਿਲਵੀ ਨੇ 2022-2023 ਸੈਸ਼ਨ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਦੀ ਟੀਮ ਨਾਲ ਵੇਸਟ ਅਤੇ ਵਾਟਰ ਦੋਹਾਂ ਥੀਮਜ਼ ਵਿਚ ਪੰਜਾਬ ਪੱਧਰ ਤੇ ਉਪਰੋਕਤ ਪ੍ਰੋਗਰਾਮ ਅਧੀਨ ਪਹਿਲਾ ਸਥਾਨ ਹਾਸਲ ਕੀਤਾ ਸੀ | ਸਕੂਲ ਵਿਖੇ ਸਾਇੰਸ ਸਰਕਲ ਅਧੀਨ ਵਿਦਿਆਰਥੀ ਪਹਿਲਾਂ ਵੀ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਂਦੇ ਤੇ ਮੱਲ੍ਹਾਂ ਮਾਰਦੇ ਰਹੇ ਹਨ | ਸਮੂਹ ਸਕੂਲ ਸਟਾਫ਼, ਵਿਦਿਆਰਥੀਆਂ ਦੇ ਮਾਪਿਆਂ, ਨਗਰ ਕੌਂਸਲ ਧਰਮਕੋਟ ਦੇ ਸਟਾਫ਼ ਵਲੋਂ ਇਸ ਮੌਕੇ ਐਵਾਰਡ ਜੇਤੂ ਟੀਮ ਨੂੰ ਵਧਾਈ ਦਿੱਤੀ | ਆਸੀਸ ਕੁਮਾਰ ਸ਼ਰਮਾ ਤੇ ਗੁਰਦਿਆਲ ਸਿੰਘ ਮਠਾੜੂ ਦੀ ਯੋਗ ਅਗਵਾਈ ਹੇਠ ਸਿਲਵੀ ਬਤੌਰ ਬਲਾਕ ਕੋਆਰਡੀਨੇਟਰ ਧਰਮਕੋਟ-1 ਈ.ਈ.ਪੀ. ਅਤੇ ਜ਼ਿਲ੍ਹਾ ਰਿਸੋਰਸ ਪਰਸਨ ਏ.ਈ.ਪੀ. ਵੀ ਸੇਵਾਵਾਂ ਨਿਭਾ ਰਹੇ ਹਨ |
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸ਼ਹੀਦੀ ਹਫ਼ਤੇ ਦੇ ਅੰਤਿਮ ਪੜਾਅ ਵਿਚ ਜ਼ਫ਼ਰਨਾਮੇ ਬਾਰੇ ਜਾਣਕਾਰੀ ਦਿੱਤੀ ਗਈ ਅਗਲੀ ਖ਼ਬਰ ਹਲਕਾ ਬਾਘਾ ਪੁਰਾਣਾ 'ਚ 'ਆਪ' ਨੂੰ ਵੱਡਾ ਝਟਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।