ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਵਲੋਂ ਮੋਗਾ ਜ਼ਿਲ੍ਹੇ ਦੀ 17 ਮੈਂਬਰੀ ਕਮੇਟੀ ਦਾ ਗਠਨ
ਇੰਦਰਜੀਤ ਗਰਗ ਜੌਲੀ ਜ਼ਿਲ੍ਹਾ ਚੇਅਰਮੈਨ ਅਤੇ ਕੇਵਲ ਕ੍ਰਿਸ਼ਨ ਗਰਗ ਪ੍ਰਧਾਨ ਬਣੇ
ਬਾਘਾ ਪੁਰਾਣਾ, 22 ਸਤੰਬਰ (ਟਿੰਕੂ ਕਾਠਪਾਲ)-ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਵਲੋਂ ਬਾਘਾ ਪੁਰਾਣਾ ਦੇ ਹੈਰੀਟੇਜ ਪੈਲੇਸ ਵਿਖੇ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਚੇਅਰਮੈਨ ਬਾਲ ਕ੍ਰਿਸ਼ਨ ਬਾਲੀ, ਪ੍ਰਧਾਨ ਭਾਰਤ ਭੂਸ਼ਨ ਬਿੱਟਾ, ਇੰਦਰਜੀਤ ਗਰਗ ਜੌਲੀ, ਰਣਜੀਤ ਜੋਸ਼ਨ ਅਤੇ ਹਰੀ ਓਮ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਮੋਗਾ ਜ਼ਿਲ੍ਹੇ ਵਿਚ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 17 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ।
ਬਾਘਾ ਪੁਰਾਣਾ, 22 ਸਤੰਬਰ (ਟਿੰਕੂ ਕਾਠਪਾਲ)-ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਵਲੋਂ ਬਾਘਾ ਪੁਰਾਣਾ ਦੇ ਹੈਰੀਟੇਜ ਪੈਲੇਸ ਵਿਖੇ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਚੇਅਰਮੈਨ ਬਾਲ ਕ੍ਰਿਸ਼ਨ ਬਾਲੀ, ਪ੍ਰਧਾਨ ਭਾਰਤ ਭੂਸ਼ਨ ਬਿੱਟਾ, ਇੰਦਰਜੀਤ ਗਰਗ ਜੌਲੀ, ਰਣਜੀਤ ਜੋਸ਼ਨ ਅਤੇ ਹਰੀ ਓਮ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਮੋਗਾ ਜ਼ਿਲ੍ਹੇ ਵਿਚ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 17 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ। ਮੀਟਿੰਗ ਦੌਰਾਨ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਿਤ ਉਦਯੋਗਪਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਕਮੇਟੀ ਵਿਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਨਵੀਂ ਗਠਿਤ ਕਮੇਟੀ ਵਿਚ ਇੰਦਰਜੀਤ ਗਰਗ ਜੌਲੀ ਨੂੰ ਜ਼ਿਲ੍ਹਾ ਚੇਅਰਮੈਨ ਅਤੇ ਕੇਵਲ ਕ੍ਰਿਸ਼ਨ ਗਰਗ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਅਵਿਨਾਸ਼ ਗੁਪਤਾ ਮੋਗਾ ਨੂੰ ਸੀਨੀਅਰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸੇ ਤਰ੍ਹਾਂ ਪੰਕਜ ਗਰਗ ਅਜੀਤਵਾਲ, ਮਨੀਸ਼ ਕੁਮਾਰ ਗੋਇਲ, ਜਸਵੀਰ ਸਿੰਘ ਬੱਧਨੀ ਕਲਾਂ, ਨਿਸ਼ਾਂਤ ਗਰਗ ਧਰਮਕੋਟ, ਰਤਨ ਗੋਇਲ ਮੋਗਾ, ਕਾਕਾ ਬਰਾੜ ਨਿਹਾਲ ਸਿੰਘ ਵਾਲਾ ਅਤੇ ਵਿਜੇ ਸ਼ਰਮਾ ਬਾਘਾ ਪੁਰਾਣਾ ਨੂੰ ਵਾਈਸ ਪ੍ਰਧਾਨ, ਮਨੀਸ਼ ਗਰਗ ਨੂੰ ਸੈਕਟਰੀ, ਰਜੇਸ਼ ਗਰਗ ਅਤੇ ਰੇਸ਼ਮ ਗਰਗ ਮਿੰਟੂ ਨੂੰ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਜਦੋਂ ਕਿ ਕਮੇਟੀ ਵਿਚ ਰਜੀਵ ਮਿੱਤਲ ਬਾਘਾ ਪੁਰਾਣਾ, ਪਵਨ ਗਰਗ, ਰਜਿੰਦਰ ਗਰਗ, ਗੋਬਿੰਦਪ੍ਰੀਤ ਸਿੰਘ ਅਤੇ ਨਵੀਨ ਅਜੀਤਵਾਲ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ। ਨਵੀਂ ਕਮੇਟੀ ਦੇ ਗਠਨ ਉਪਰੰਤ ਐਸੋਸੀਏਸ਼ਨ ਦੇ ਆਗੂਆਂ ਵਲੋਂ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਵਿਚ ਮਜ਼ਬੂਤ ਜਥੇਬੰਦਕ ਢਾਂਚਾ ਕਾਇਮ ਹੋਣ ਨਾਲ ਸ਼ੈਲਰ ਮਾਲਕਾਂ ਅਤੇ ਰਾਈਸ ਮਿੱਲਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਾਂਝੇ ਮੰਚ ’ਤੇ ਉਠਾਉਣ ਵਿਚ ਮਦਦ ਮਿਲੇਗੀ। ਮੀਟਿੰਗ ਵਿਚ ਮੌਜੂਦ ਮੈਂਬਰਾਂ ਨੇ ਜ਼ਿਲ੍ਹਾ ਕਮੇਟੀ ਦੇ ਗਠਨ ਦਾ ਸਵਾਗਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਮਜ਼ਬੂਤ ਟੀਮ ਬਣਨ ਨਾਲ ਰਾਈਸ ਮਿਲੰਿਗ ਉਦਯੋਗ ਨਾਲ ਜੁੜੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਸਾਂਝੇ ਤੌਰ ’ਤੇ ਉਠਾਉਣ ਲਈ ਇਕ ਪ੍ਰਭਾਵਸ਼ਾਲੀ ਮੰਚ ਮਿਲੇਗਾ। ਇਸ ਮੌਕੇ ਭਾਰਤ ਭੂਸ਼ਨ ਬਿੱਟਾ, ਬਾਲ ਕ੍ਰਿਸ਼ਨ ਬਾਲੀ, ਇੰਦਰਜੀਤ ਗਰਗ ਜੌਲੀ, ਰਣਜੀਤ ਜੋਸ਼ਨ ਅਤੇ ਹਰੀ ਓਮ ਹਾਜ਼ਰ ਸਨ|