22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪ੍ਰਵਾਸੀ ਭਾਰਤੀ ਹਮੇਸ਼ਾ ਆਪਣੀ ਮਾਂ ਬੋਲੀ ਤੇ ਮਿੱਟੀ ਨਾਲ ਜੁੜੇ ਰਹਿਣਗੇ-ਕਰਮਜੀਤ ਸਿੰਘ ਸੈਦੋਕੇ

ਅਜੀਤ ਡੈਸਕ 24-12-2025
• ਸਾਰੀਆਂ ਰਾਜਸੀ ਪਾਰਟੀਆਂ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਕਾਰਜ ਕਰਨ
ਨਿਹਾਲ ਸਿੰਘ ਵਾਲਾ, 23 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਮਾਲਵੇ ਦੀ ਸਮਾਜ ਸੇਵੀ ਸ਼ਖ਼ਸੀਅਤ ਅਤੇ ਨਿਊਯਾਰਕ ਦੇ ਉੱਘੇ ਬਿਜਨੈੱਸਮੈਨ ਕਰਮਜੀਤ ਸਿੰਘ ਧਾਲੀਵਾਲ ਸੈਦੋਕੇ ਵਲੋਂ ਆਪਣੇ ਗ੍ਰਹਿ ਪਿੰਡ ਸੈਦੋਕੇ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕਰਮਜੀਤ ਸਿੰਘ ਧਾਲੀਵਾਲ ਵਲੋਂ ਪਿੰਡ ਸੈਦੋਕੇ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਜਿਨ੍ਹਾਂ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਸੇਵਕ ਸਿੰਘ ਸੈਦੋਕੇ, ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਜੀਵਨ ਸਿੰਘ ਸੈਦੋਕੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਮਨਜਿੰਦਰ ਸਿੰਘ ਰਾਜੂ ਅਤੇ ਬਲਾਕ ਸੰਮਤੀ ਮੈਂਬਰ ਖੜਕਸੈਨ ਸਿੰਘ ਉਰਫ਼ ਇੰਦਰਜੀਤ ਨੂੰ ਘਰ ਬੁਲਾ ਕੇ ਜਿੱਥੇ ਚੋਣਾਂ ਵਿਚ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ 'ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਉੱਥੇ ਉਕਤ ਰਾਜਸੀ ਆਗੂਆਂ ਦੀ ਹਾਜ਼ਰੀ ਵਿਚ ਮਾਲਵੇ ਦੀ ਕਾਂਗਰਸ ਪਾਰਟੀ ਦੀ ਨਾਮਵਰ ਦਰਵੇਸ਼ ਸਿਆਸੀ ਸ਼ਖ਼ਸੀਅਤ ਸਾਬਕਾ ਸਰਪੰਚ ਸੱਘੜ ਸਿੰਘ ਸੈਦੋਕੇ ਦਾ ਇਲਾਕੇ ਵਿਚ ਕੀਤੇ ਵਿਸ਼ੇਸ਼ ਕਾਰਜਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਕਰਮਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਰਹਿੰਦੇ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਹ ਪਿੰਡ ਸੈਦੋਕੇ ਦੇ ਵਿਕਾਸ ਕਾਰਜਾਂ ਲਈ ਅੱਗੇ ਵੀ ਹਰ ਸਮੇਂ ਤਤਪਰ ਰਹਿੰਦੇ ਹਨ ਅਤੇ ਅੱਗੇ ਤੋਂ ਵੀ ਜਿੰਨੀ ਜ਼ਰੂਰਤ ਹੋਵੇ ਉਹ ਵਿਕਾਸ ਕਾਰਜਾਂ ਵਿਚ ਵੱਡਾ ਯੋਗਦਾਨ ਪਾਉਂਦੇ ਰਹਿਣਗੇ | ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀ ਆਪਣੀ ਮਾਂ ਬੋਲੀ ਅਤੇ ਮਿੱਟੀ ਨੂੰ ਕਦੇ ਵੀ ਭੁੱਲ ਨਹੀਂ ਸਕਦੇ ਅਤੇ ਆਉਣ ਵਾਲੇ ਸਮੇਂ ਵਿਚ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਸੂਬੇ ਦੀ ਬਿਹਤਰੀ ਲਈ ਆਰਥਿਕ ਪੱਖ ਤੋਂ ਵਿਸ਼ੇਸ਼ ਸਹਿਯੋਗ ਦੇਣਗੇ | ਇਸ ਮੌਕੇ ਪ੍ਰਧਾਨ ਜਗਰੂਪ ਸਿੰਘ ਸੈਦੋਕੇ, ਪ੍ਰਦੀਪ ਗਰਗ ਮੱਝੂਕੇ, ਪ੍ਰਧਾਨ ਰੂਪ ਲਾਲ ਮਿੱਤਲ, ਪ੍ਰਵਾਸੀ ਭਾਰਤੀ ਮਨਪ੍ਰੀਤ ਸਿੰਘ ਧਾਲੀਵਾਲ, ਰਾਜਵੀਰ ਸਿੰਘ ਰਾਜਾ ਸੈਦੋਕੇ, ਠੇਕੇਦਾਰ ਹਰਬੰਸ ਸਿੰਘ ਮਧੇਕੇ, ਸਾਬਕਾ ਸਰਪੰਚ ਜਗਦੀਸ਼ ਸਿੰਘ ਰੋਡੇ, ਕੁਲਦੀਪ ਸਿੰਘ ਭੱਟੀ, ਆੜ੍ਹਤੀ ਮੇਸ਼ੀ ਸੈਦੋਕੇ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਹਰਨੇਕ ਸਿੰਘ ਬਰਾੜ, ਸਾਬਕਾ ਐਸ.ਡੀ.ਓ. ਨਿਰਮਲ ਸਿੰਘ, ਮਾਸਟਰ ਕਮਲਜੀਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਆਗੂ ਹਰਪ੍ਰੀਤ ਸਿੰਘ ਗੱਗੀ, ਸਾਬਕਾ ਸਰਪੰਚ ਜਗਦੇਵ ਸਿੰਘ, ਪੰਜਾਬੀ ਗਾਇਕ ਗਿੱਲ ਹਰਦੀਪ, ਡਾ. ਮਿੱਠੂ ਸਿੰਘ ਸੈਦੋਕੇ, ਕੁਲਵੰਤ ਸਿੰਘ ਸੇਖੋਂ, ਦਾਰਾ ਭਾਗੀਕੇ, ਪੀ.ਐਸ.ਓ. ਜਗਸੀਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਕੇ.ਯੂ. ਲੱਖੋਵਾਲ ਦੇ ਦਫ਼ਤਰ 'ਚ ਬਲਦਾਂ ਦੀ ਜੋੜੀ ਸਥਾਪਿਤ ਅਗਲੀ ਖ਼ਬਰ ਪੀ. ਐਸ. ਪੀ. ਸੀ. ਐਲ. ਹਾਕੀ ਖਿਡਾਰੀ ਰਵਿੰਦਰਪ੍ਰੀਤ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।