22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬੀ.ਕੇ.ਯੂ. ਲੱਖੋਵਾਲ ਦੇ ਦਫ਼ਤਰ 'ਚ ਬਲਦਾਂ ਦੀ ਜੋੜੀ ਸਥਾਪਿਤ

ਅਜੀਤ ਡੈਸਕ 24-12-2025
•ਬਲਦਾਂ ਦੀ ਜੋੜੀ ਸਥਾਪਿਤ ਕਰਨ ਵਾਲੇ ਆਰਟਿਸਟ ਨੂੰ ਕੀਤਾ ਸਨਮਾਨਿਤ
ਬਾਘਾ ਪੁਰਾਣਾ, 23 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਕਿਸਾਨ ਯੂਨੀਅਨ ਲੱਖੋਵਾਲ ਵਲੋਂ ਕਿਸਾਨੀ ਦਾ ਪ੍ਰਤੀਕ ਬਲਦਾਂ ਦੀ ਜੋੜੀ ਬੁੱਤ (ਸੀਮਿੰਟ ਦੇ ਬਣੇ ਬਲਦਾਂ) ਨੂੰ ਜ਼ਿਲ੍ਹਾ ਦਫ਼ਤਰ ਮੋਗਾ ਵਿਖੇ ਸਥਾਪਿਤ ਕਰਨ ਵਾਲੇ ਆਰਟਿਸਟ (ਬੁੱਤ ਘੜ) ਨੂੰ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਮੋਗਾ ਜ਼ਿਲ੍ਹਾ ਦੇ ਜਰਨਲ ਸਕੱਤਰ ਰਵਿੰਦਰ ਸਿੰਘ ਭੋਲਾ ਮਾਣੂੰਕੇ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਹਰੇਕ ਖੇਤਰ 'ਚ ਵਿਸ਼ੇਸ਼ ਪਹਿਲ ਕਦਮੀ ਕੀਤੀ ਜਾਂਦੀ ਹੈ ਜਿਸ ਤਹਿਤ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੈ, ਜ਼ਿਲ੍ਹਾ ਦਫ਼ਤਰ ਮੋਗਾ ਵਿਖੇ ਕਿਸਾਨੀ ਦਾ ਪ੍ਰਤੀਕ ਬਲਦਾਂ ਦੀ ਜੋੜੀ ਸਥਾਪਿਤ ਕੀਤੀ ਗਈ ਅਤੇ ਬਲਦਾਂ ਦੀ ਜੋੜੀ ਬਣਾਉਣ ਵਾਲੇ ਆਰਟਿਸਟ ਇਕਬਾਲ ਸਿੰਘ ਨੂੰ ਵਿਸ਼ੇਸ਼ ਸਨਮਾਨ ਨਾਲ ਯੂਨੀਅਨ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕ ਪਿੰਡ ਮਾਣੂੰਕੇ ਦੇ ਇਕਾਈ ਮੈਂਬਰ ਅਮਰਜੀਤ ਸਿੰਘ, ਸੁਰਜੀਤ ਸਿੰਘ, ਸ਼ਵਿੰਦਰ ਸਿੰਘ, ਹਰਪਾਲ ਸਿੰਘ, ਅਮਰੀਕ ਸਿੰਘ, ਦੀਪ ਸਿੰਘ, ਜਸਕੀਰਤ ਸਿੰਘ, ਮਨਵੀਰ ਸਿੰਘ, ਬਲਵਿੰਦਰ ਸਿੰਘ, ਰਾਮ ਸਿੰਘ, ਖਹਿਰਾ ਸਿੰਘ, ਬਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਵਧ ਰਹੇ ਜਨ ਅਧਾਰ ਤੋਂ ਵਿਰੋਧੀ ਪਾਰਟੀਆਂ ਹੋਈਆਂ ਚਿੰਤਤ- ਭੁੱਲਰ, ਭਾਰਤੀ ਪੱਤੋ, ਧਰਮਕੋਟ ਅਗਲੀ ਖ਼ਬਰ ਪ੍ਰਵਾਸੀ ਭਾਰਤੀ ਹਮੇਸ਼ਾ ਆਪਣੀ ਮਾਂ ਬੋਲੀ ਤੇ ਮਿੱਟੀ ਨਾਲ ਜੁੜੇ ਰਹਿਣਗੇ-ਕਰਮਜੀਤ ਸਿੰਘ ਸੈਦੋਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।