21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਤਖ਼ਤੂਪੁਰਾ ਜ਼ੋਨ ਤੋਂ ਬਲਾਕ ਸੰਮਤੀ ਆਜ਼ਾਦ ਜਿੱਤੇ ਉਮੀਦਵਾਰ ਤਿ੍ਸਨ ਸਿੰਘ ਦਾ ਕੀਤਾ ਸਨਮਾਨ

ਅਜੀਤ ਡੈਸਕ 24-12-2025
ਨਿਹਾਲ ਸਿੰਘ ਵਾਲਾ, 23 ਦਸੰਬਰ (ਸੁਖਦੇਵ ਸਿੰਘ ਖ਼ੁਲਾਸਾ, ਪਲਵਿੰਦਰ ਸਿੰਘ ਟਿਵਾਣਾ)-ਹਲਕਾ ਨਿਹਾਲ ਸਿੰਘ ਵਾਲਾ ਦੇ ਤਖ਼ਤੂਪੁਰਾ ਜ਼ੋਨ ਤੋਂ ਆਜ਼ਾਦ ਤੌਰ 'ਤੇ ਬਲਾਕ ਸੰਮਤੀ ਦੀ ਚੋਣ ਲੜੇ ਉਮੀਦਵਾਰ ਤਿ੍ਸਨ ਸਿੰਘ ਤਖ਼ਤੂਪੁਰਾ ਨੇ ਆਪਣੇ ਨਿਕਟ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਨੂੰ 191 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ ਤਖ਼ਤੂਪੁਰਾ ਨੇ ਤਿ੍ਸਨ ਸਿੰਘ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੋਂ ਅੱਕ ਚੁੱਕੇ ਵੋਟਰਾਂ ਵਲੋਂ ਆਜ਼ਾਦ ਸੋਚ ਰੱਖਣ ਵਾਲੇ ਉਮੀਦਵਾਰਾਂ ਨੂੰ ਜਿਤਾਉਣਾ ਨਿਵੇਕਲੀ ਪਹਿਲ ਕਦਮੀ ਹੈ ਜਿਸ ਦੇ ਨਤੀਜੇ ਭਵਿੱਖ 'ਚ ਕੁਝ ਵੀ ਹੋ ਸਕਦੇ ਹਨ | ਉਨ੍ਹਾਂ ਤਖ਼ਤੂਪੁਰਾ ਜ਼ੋਨ ਦੇ ਤਿ੍ਸਨ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣ ਵਾਲੇ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦਿਆਂ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਚੋਣਾਂ ਦੌਰਾਨ ਸਾਰਾ ਮਾਹੌਲ ਸ਼ਾਂਤੀਪੂਰਵਕ ਰਿਹਾ | ਇਸ ਮੌਕੇ ਜਥੇਦਾਰ ਬਲਦੇਵ ਸਿੰਘ ਮਾਣੂੰਕੇ, ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਕਾਕਾ, ਠੇਕੇਦਾਰ ਗੁਰਿੰਦਰ ਸਿੰਘ ਤਖ਼ਤੂਪੁਰਾ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਜਰਨੈਲ ਸਿੰਘ ਆੜ੍ਹਤੀ, ਪ੍ਰਦੀਪ ਕੁਮਾਰ ਬਿੱਟੂ, ਯੂਥ ਆਗੂ ਰੁਪਿੰਦਰ ਸਿੰਘ ਬਰਾੜ ਦੀਦਾਰੇ ਵਾਲਾ, ਅਮਰਜੀਤ ਸਿੰਘ ਸੈਦੋਕੇ, ਗੁਰਜੀਤ ਸਿੰਘ ਸੋਨਾ ਆਦਿ ਨੇ ਤਿ੍ਸਨ ਸਿੰਘ ਨੂੰ ਜਿੱਤ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਦੁਕਾਨਦਾਰ ਯੂਰੀਆ ਖਾਦ ਦੀ ਕਾਲਾ ਬਾਜ਼ਾਰੀ ਬੰਦ ਕਰਨ-ਬੀ.ਕੇ.ਯੂ. ਖੋਸਾ ਅਗਲੀ ਖ਼ਬਰ ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਆਜੀਵਕਾ ਮਿਸ਼ਨ ਗਰਾਮੀਣ ਪਿੰਡਾਂ ਲਈ ਨਵਾਂ ਯੁੱਗ-ਸਾਬਕਾ ਐਸ.ਪੀ. ਮੁਖਤਿਆਰ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।