20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬੀ.ਕੇ.ਯੂ. ਲੱਖੋਵਾਲ 28 ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦਾ ਸ਼ਹੀਦੀ ਦਿਵਸ ਮਨਾਏਗੀ-ਭੁਪਿੰਦਰ ਸਿੰਘ

ਅਜੀਤ ਡੈਸਕ 24-12-2025
ਮੋਗਾ, 23 ਦਸੰਬਰ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫ਼ਤਰ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿਚ ਉਨ੍ਹਾਂ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕੌਰ ਦਾ ਸ਼ਹੀਦੀ ਦਿਵਸ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਫ਼ਤਰ ਵਿਖੇ 28 ਦਸੰਬਰ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਜ਼ਦੂਰਾਂ ਲਈ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਅਤੇ ਉਸ ਸਕੀਮ ਵਿਚ ਕਟੌਤੀ ਕਰਕੇ ਜੋ ਸੂਬਿਆਂ ਦਾ ਫ਼ੰਡ ਜਮ੍ਹਾਂ ਕਰਾਉਣ ਦਾ ਕਾਨੂੰਨ ਪਾਸ ਕੀਤਾ ਹੈ, ਉਸ ਦੀ ਸਖ਼ਤ ਸ਼ਬਦਾਂ ਦੇ ਨਿੰਦਾ ਕੀਤੀ ਅਤੇ ਜੋ ਵੀ ਮਨਰੇਗਾ ਯੂਨੀਅਨ ਆਗੂ ਕਾਮੇ ਇਸ ਲਈ ਸੰਘਰਸ਼ ਉਲੀਕਣਗੇ, ਯੂਨੀਅਨ ਉਸ ਸੰਘਰਸ਼ ਦਾ ਵੱਧ ਚੜ ਕੇ ਸਮਰਥਨ ਕਰੇਗੀ | ਇਸ ਮੌਕੇ ਇਕਬਾਲ ਸਿੰਘ ਗਲੋਟੀ, ਗੁਰਮੀਤ ਸਿੰਘ ਸੰਧੂ, ਸੂਬਾ ਆਗੂ ਗੁਰਜੰਟ ਸਿੰਘ, ਮੰਦਰਜੀਤ ਸਿੰਘ ਮਨਾਵਾਂ, ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਹਰਜੀਤ ਸਿੰਘ ਸੋਢੀ ਮਨਾਵਾਂ, ਬੰਤ ਸਿੰਘ ਨਿਧਾ ਵਾਲਾ, ਹਰਜੀਵਨ ਸਿੰਘ ਮੋਗਾ, ਜਗਰੂਪ ਸਿੰਘ ਦੌਲਤਪੁਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਸੁੰਦਰੀ ਪਬਲਿਕ ਸਕੂਲ ਵਿਖੇ ਮਾਤਾ ਗੁੱਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ... ਅਗਲੀ ਖ਼ਬਰ ਵਾਲਮੀਕਿ ਸਭਾ ਮੋਗਾ ਦੇ ਸਰਬ-ਸੰਮਤੀ ਨਾਲ ਹੈਪੀ ਚੋਬੜ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।