08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੂਬਾ ਸਰਕਾਰ ਨੇ ਮਿ੍ਤਕ ਅਧਿਆਪਕ ਜੋੜੇ ਦੀ ਅੰਤਿਮ ਅਰਦਾਸ ਨੂੰ ਨਹੀਂ ਦਿੱਤੀ ਕੋਈ ਅਹਿਮੀਅਤ- ਅਕਾਲੀ ਆਗੂ ਧਰਮਕੋਟ

ਅਜੀਤ ਡੈਸਕ 25-12-2025
ਨਿਹਾਲ ਸਿੰਘ ਵਾਲਾ, 24 ਦਸੰਬਰ (ਸੁਖਦੇਵ ਸਿੰਘ ਖ਼ਾਲਸਾ)-ਬੀਤੀ 14 ਦਸੰਬਰ ਵੋਟਾਂ ਵਾਲੇ ਦਿਨ ਨਿਹਾਲ ਸਿੰਘ ਵਾਲਾ ਹਲਕੇ ਦੇ ਪਿੰਡ ਧੂੜਕੋਟ ਰਣਸੀਂਹ ਦੇ ਦੋ ਸਰਕਾਰੀ ਅਧਿਆਪਕਾਂ ਦੀ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸਮਾਧ ਭਾਈ ਤੋਂ ਸੰਗਤਪੁਰਾ ਜਾਣ ਵਾਲੀ ਸੜਕ 'ਤੇ ਨਹਿਰੀ ਪਾਣੀ ਦੇ ਸੂਏ ਉੱਪਰ ਬਿਨਾਂ ਰੇਲਿੰਗ ਤੋਂ ਬਣੇ ਪੁਲ 'ਤੇ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ | ਉਕਤ ਮਿ੍ਤਕ ਜੋੜੇ ਅਧਿਆਪਕ ਦੀ ਅੰਤਿਮ ਅਰਦਾਸ ਮੌਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਸੂਬਾ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਿੰਨੀ ਦੁਖਦਾਈ ਘਟਨਾ ਉਕਤ ਪਰਿਵਾਰ ਨਾਲ ਵਾਪਰ ਚੁੱਕੀ ਹੈ ਜਿਸ ਦਾ ਸਮੂਹ ਅਧਿਆਪਕ ਯੂਨੀਅਨਾਂ ਤੇ ਇਲਾਕੇ ਦੇ ਲੋਕਾਂ ਨੇ ਬਹੁਤ ਅਫ਼ਸੋਸ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਮਿ੍ਤਕ ਅਧਿਆਪਕ ਜੋੜਾ ਪਤੀ ਪਤਨੀ ਸਨ ਅਤੇ ਅਪਣੇ ਪਿੱਛੇ ਬਜ਼ੁਰਗ ਪਿਤਾ, ਦੋ ਬੱਚੇ ਇਕ ਬੇਟਾ ਤੇ ਇੱਕ ਬੇਟੀ ਛੱਡ ਗਏ ਹਨ | ਜਿਨ੍ਹਾਂ ਦਾ ਭਵਿੱਖ ਪੂਰੀ ਤਰ੍ਹਾਂ ਧੁੰਦਲਾ ਦਿਖਾਈ ਦੇ ਰਿਹਾ ਹੈ | ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਉਕਤ ਮਿ੍ਤਕ ਅਧਿਆਪਕ ਜੋੜੇ ਦੀ ਪਿੰਡ ਧੂੜਕੋਟ ਰਣਸੀਂਹ ਵਿਖੇ ਹੋਈ ਅੰਤਿਮ ਅਰਦਾਸ 'ਚ ਸੂਬਾ ਸਰਕਾਰ ਦਾ ਕੋਈ ਵੀ ਕੈਬਨਿਟ ਮੰਤਰੀ ਜਾਂ ਹੋਰ ਉੱਚ ਅਧਿਕਾਰੀ ਨੇ ਪੁੱਜਣਾ ਮੁਨਾਸਬ ਨਹੀਂ ਸਮਝਿਆ ਅਤੇ ਨਾ ਹੀ ਕੋਈ ਅਜਿਹਾ ਐਲਾਨ ਕੀਤਾ ਜਿਸ ਨਾਲ ਪੀੜਤ ਪਰਵਾਰ ਨੂੰ ਕੋਈ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਐਮ.ਐਲ.ਐਮ. ਨਰਸਿੰਗ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਧੂੜਕੋਟ ਰਣਸੀਂਹ ਦੇ ਮਿ੍ਤਕ ਅਧਿਆਪਕ ਜੋੜੇ ਦੀ ਹੋਈ ਬੇਵਕਤੀ ਮੌਤ 'ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਗਹਿਰੇ ਦੁੱਖ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।