08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਐਮ.ਐਲ.ਐਮ. ਨਰਸਿੰਗ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 25-12-2025
ਅਜੀਤਵਾਲ, 24 ਦਸੰਬਰ (ਹਰਦੇਵ ਸਿੰਘ ਮਾਨ)-ਉੱਚ ਵਿੱਦਿਅਕ ਸੰਸਥਾ ਐਮ.ਐਲ.ਐਮ. ਗਰੁੱਪ ਆਫ਼ ਕਾਲਜ ਕਿਲੀ ਚਾਹਲਾਂ ਦੇ ਬੀ.ਐਸ.ਸੀ. ਨਰਸਿੰਗ ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ੰਸੀਪਲ ਡਾ. ਰਾਜਵੰਤ ਕੌਰ ਰੰਧਾਵਾ ਨੇ ਦੱਸਿਆ ਕਿ ਬੀ.ਐਸ.ਸੀ. ਨਰਸਿੰਗ ਪਹਿਲੇ ਸਮੈਸਟਰ ਦੇ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕੀਤੇ ਹਨ | ਸਾਰਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੰਨਾ ਨਤੀਜਿਆਂ ਵਿਚ ਗੁਰਮੀਤ ਕੌਰ ਰੰਧਾਵਾ ਨੇ 80 ਫ਼ੀਸਦੀ ਅੰਕ, ਪਾਇਲ ਨੇ 80 ਫ਼ੀਸਦੀ, ਪ੍ਰਭਜੋਤ ਕੌਰ ਨੇ 79 ਫ਼ੀਸਦੀ ਨਾਲ ਜ਼ਿਲੇ੍ਹ ਵਿਚ ਦੂਜਾ ਤੇ ਤੀਜਾ ਸਥਾਨ ਅਤੇ ਕਾਲਜ ਵਿਚ ਕਰਮਵਾਰ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਵਿਦਿਆਰਥਣਾਂ ਦੀ ਇਸ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਡਾ. ਸੁਰੇਸ਼ ਕੁਮਾਰ ਬਾਂਸਲ ਅਤੇ ਡਾਇਰੈਕਟਰ ਡਾ. ਅਨਮੋਲ ਬਾਂਸਲ ਨੇ ਮੁਬਾਰਕਬਾਦ ਦਿੰਦਿਆਂ ਖ਼ੁਸ਼ੀ ਪ੍ਰਗਟ ਕੀਤੀ ਅਤੇ ਪਿ੍ੰਸੀਪਲ ਮੈਡਮ ਡਾ. ਰਾਜਵੰਤ ਕੌਰ ਰੰਧਾਵਾ, ਇੰਚਾਰਜ ਮੈਡਮ ਪਰਮਿੰਦਰ ਕੌਰ ਅਤੇ ਸਾਰੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੁਹਾਡੀ ਸਖ਼ਤ ਮਿਹਨਤ ਨਾਲ ਹੀ ਬੱਚਿਆਂ ਨੇ ਲਗਨ ਦਿਖਾਉਂਦਿਆਂ ਇਹ ਸ਼ਾਨਦਾਰ ਨਤੀਜੇ ਲਿਆ ਕਿ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ |
ਪਿਛਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਪੰਜਾਬ 4 ਜਨਵਰੀ ਨੂੰ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਦੇਵੇਗਾ ਮੰਗ ਚਾਰਟਰ ਅਗਲੀ ਖ਼ਬਰ ਸੂਬਾ ਸਰਕਾਰ ਨੇ ਮਿ੍ਤਕ ਅਧਿਆਪਕ ਜੋੜੇ ਦੀ ਅੰਤਿਮ ਅਰਦਾਸ ਨੂੰ ਨਹੀਂ ਦਿੱਤੀ ਕੋਈ ਅਹਿਮੀਅਤ- ਅਕਾਲੀ ਆਗੂ ਧਰਮਕੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।