09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਰਕਾਰੀ ਸਕੂਲ ਸਲੀਣਾ 'ਚ ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆਂ ਵੰਡੀਆਂ

ਅਜੀਤ ਡੈਸਕ 25-12-2025
ਮੋਗਾ, 24 ਦਸੰਬਰ (ਜਸਪਾਲ ਸਿੰਘ ਬੱਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੀਣਾ (ਮੋਗਾ) ਵਿਖੇ ਠੰਢ ਦੇ ਪ੍ਰਕੋਪ ਨੂੰ ਦੇਖਦਿਆ ਸੇਵਾਮੁਕਤ ਅਧਿਆਪਕ ਤਾਰਾ ਸਿੰਘ, ਸੇਵਾ ਮੁਕਤ ਪੰਜਾਬੀ ਲੈਕਚਰਾਰ ਹਰਜਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਕੋਟੀਆਂ, ਬੂਟ ਅਤੇ ਮਿਡ-ਡੇ-ਮੀਲ ਵਰਕਰ, ਚੌਕੀਦਾਰ ਅਤੇ ਸਵੀਪਰ ਨੂੰ ਵੀ ਕੋਟੀਆਂ ਵੰਡੀਆਂ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲ ਸਲੀਣਾ ਵਿਖੇ ਨਵੇਂ ਬਣ ਰਹੇ ਕਮਰਿਆਂ ਦੀ ਨੀਂਹ ਸਰਪੰਚ ਅਜੈ ਕੁਮਾਰ, ਐਸ.ਐਮ.ਸੀ. ਕਮੇਟੀ ਚੇਅਰਮੈਨ ਵੀਰਪਾਲ ਕੌਰ, ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਰੱਖਿਆ | ਇਸ ਮੌਕੇ ਸਰਪੰਚ ਅਜੈ ਕੁਮਾਰ ਨੇ ਸਕੂਲ ਦੀ ਬਿਹਤਰੀ ਲਈ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਗ੍ਰਾਮ ਪੰਚਾਇਤ ਅਤੇ ਸਟਾਫ਼ ਮੈਂਬਰਾਂ ਸ਼ਾਮਲ ਸਨ |
ਪਿਛਲੀ ਖ਼ਬਰ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਮੋਗਾ ਨੇ 20 ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਡੀ. ਏ. ਵੀ. ਸਕੂਲ ਨੇ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।