09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਮੋਗਾ ਨੇ 20 ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਅਜੀਤ ਡੈਸਕ 25-12-2025
ਮੋਗਾ, 24 ਦਸੰਬਰ (ਜਸਪਾਲ ਸਿੰਘ ਬੱਬੀ)-ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੀ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਦੁੱਨੇਕੇ (ਮੋਗਾ) ਵਿਖੇ ਡਾਇਰੈਕਟਰ ਗੌਰਵ ਕੁਮਾਰ ਦੀ ਅਗਵਾਈ ਹੇਠ ਚੱਲ ਰਹੇ ਬੈਂਕ ਮਿੱਤਰਾ ਮਿਸ਼ਨ ਵਨ ਜੀ.ਪੀ., ਵਨ ਬੀ.ਸੀ.ਸਾਖੀ ਕੋਰਸ 6 ਰੋਜ਼ਾ ਮੁਫ਼ਤ ਟਰੇਨਿੰਗ ਕੈਂਪ ਦੀ ਸਮਾਪਤੀ ਮੌਕੇ 317 ਬੈਚ ਦੇ 20 ਸਿੱਖਿਆਰਥੀਆਂ ਨੂੰ ਮੁੱਖ ਮਹਿਮਾਨ ਲੀਡ ਜ਼ਿਲ੍ਹਾ ਮੈਨੇਜਰ ਚਿਰੰਜੀਵ ਸਿੰਘ, ਡਾਇਰੈਕਟਰ ਗੌਰਵ ਕੁਮਾਰ, ਕੋਰਸ ਕੁਆਰਡੀਨੇਟਰ ਜਗਦੀਪ ਸਿੰਘ ਸਮਾਧ ਭਾਈ, ਬੇਅੰਤ ਕੌਰ ਚੀਮਾ, ਸੁਖਦੇਵ ਸਿੰਘ, ਸੁਭਾਸ਼ ਚੰਦਰ, ਰਮਨਦੀਪ ਕੌਰ ਨੇ ਸਰਟੀਫਿਕੇਟ ਵੰਡੇ | ਚਿਰੰਜੀਵ ਸਿੰਘ ਐਲ.ਡੀ.ਐਮ. ਮੋਗਾ, ਡਾਇਰੈਕਟਰ ਗੌਰਵ ਕੁਮਾਰ ਨੇ ਦੱਸਿਆ ਕਿ ਆਰਸੇਟੀ ਸਾਲ 2024-25 ਦੌਰਾਨ ਵੱਖ-ਵੱਖ ਕੋਰਸਾਂ ਵਿਚ ਸਿੱਖਿਆਰਥੀਆਂ ਨੇ ਸਿਖਲਾਈ ਹਾਸਿਲ ਕਰਕੇ ਬੈਂਕ ਕਰਜ਼ਾ ਲੈ ਕੇ ਆਪਣੇ ਕਾਰੋਬਾਰ ਨੂੰ ਪਰਫੁਲਿਤ ਕੀਤਾ | ਕੈਂਪ ਵਿਚ ਅਜੀਤਵਾਲ, ਬਾਜੇਕੇ, ਰਾਮਾ, ਰਾਮੂੰਵਾਲਾ ਕਲ੍ਹਾ, ਘੱਲ ਕਲ੍ਹਾਂ, ਰੋਲੀ, ਕਾਲੇਕੇ, ਢੁੱਡੀਕੇ, ਕਿਸ਼ਨਪੁਰਾ ਕਲ੍ਹਾਂ, ਮੱਲਕੇ, ਰੌਂਤਾ, ਤਖਾਣਵੱਧ ਦੇ ਸਿੱਖਿਆਰਥੀਆਂ ਨੇ ਸਿਖਲਾਈ ਹਾਸਲ ਕੀਤੀ | ਸਟੇਜ ਦੀ ਕਾਰਵਾਈ ਜਗਦੀਪ ਸਿੰਘ ਸਮਾਧ ਭਾਈ ਨੇ ਚਲਾਈ |
ਪਿਛਲੀ ਖ਼ਬਰ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ 'ਚ ਬੱਚਿਆਂ ਲਈ ਮਨੁੱਖੀ ਸਰੀਰ ਦੀ ਜਾਣਕਾਰੀ ਗਤੀਵਿਧੀ ਕਰਵਾਈ ਅਗਲੀ ਖ਼ਬਰ ਸਰਕਾਰੀ ਸਕੂਲ ਸਲੀਣਾ 'ਚ ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।