08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਮਾਧ ਭਾਈ ਵਿਖੇ ਹੋਏ ਖੋ-ਖੋ ਟਰਾਇਲ ਦੌਰਾਨ ਪੰਜਾਬ ਦੀ ਟੀਮ ਚੁਣੀ

ਅਜੀਤ ਡੈਸਕ 26-12-2025
ਸਮਾਧ ਭਾਈ, 25 ਦਸੰਬਰ (ਜਗਰੂਪ ਸਿੰਘ ਸਰੋਆ)-ਸੂਰਤ (ਗੁਜਰਾਤ) ਵਿਖੇ ਹੋਣ ਜਾ ਰਹੀ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ (ਲੜਕੀਆਂ) ਲਈ ਪੰਜਾਬ ਖੋ-ਖੋ ਟੀਮ ਦੇ ਸ਼ਹੀਦ ਤੇਜਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਵਿਖੇ ਹੋਏ ਟਰਾਇਲ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ 72 ਲੜਕੀਆਂ ਨੇ ਭਾਗ ਲਿਆ | ਇਸ ਮੌਕੇ ਹੋਏ ਟਰਾਇਲਾਂ 'ਚੋਂ 12 ਖਿਡਾਰੀਆਂ ਦੀ ਟੀਮ ਚੁਣੀ ਗਈ | ਇਸ ਮੌਕੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਕੋਚ ਜਸਵਿੰਦਰ ਸਿੰਘ ਸਮਾਧ ਭਾਈ ਨੇ ਦੱਸਿਆ ਕਿ 12 ਖਿਡਾਰੀਆਂ ਦੀ ਇਸ ਟੀਮ 'ਚ ਸਮਾਧ ਭਾਈ ਸਕੂਲ ਦੀਆਂ 8 ਖਿਡਾਰਨਾਂ ਚੁਣੀਆਂ ਗਈਆਂ ਹਨ | ਇਸ ਮੌਕੇ ਖੋ-ਖੋ ਐਸੋਸੀਏਸ਼ਨ ਪੰਜਾਬ ਦੇ ਜਰਨਲ ਸਕੱਤਰ ਰਵਿੰਦਰ ਸਿੰਘ, ਜ਼ਿਲ੍ਹਾ ਅੰਮਿ੍ਤਸਰ ਦੇ ਸਕੱਤਰ ਸੰਜੂ ਸਿੰਘ, ਜਰਨਲ ਸਕੱਤਰ ਅਮਨਦੀਪ ਸਿੰਘ, ਮੀਤ ਪ੍ਰਧਾਨ ਬਲਵਿੰਦਰ ਸਿੰਘ ਬੈਂਸ, ਯੂਨੀਵਰਸਿਟੀ ਜਲੰਧਰ ਤੋਂ ਕੋਚ ਲਖਵਿੰਦਰ ਸਿੰਘ, ਦੇਵਰਾਜ ਸਿੰਘ ਡੀ.ਪੀ.ਈ. ਮਧੇਕੇ, ਜਸਵਿੰਦਰ ਸਿੰਘ ਡੀ.ਪੀ.ਈ. ਨੰਗਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ ਦੀ ਯਾਦ 'ਚ ਸਮਾਗਮ ਅਗਲੀ ਖ਼ਬਰ ਵਿਧਾਇਕ ਬਿਲਾਸਪੁਰ ਵਲੋਂ ਬਲਾਕ ਸੰਮਤੀ ਮੈਂਬਰ ਖੜਕਸੈਨ ਸਿੰਘ ਸੈਦੋਕੇ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।