25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਧਾਰਮਿਕ ਸਮਾਗਮ 31 ਨੂੰ <br/>

ਅਜੀਤ ਡੈਸਕ 29-12-2025
ਕਿਸ਼ਨਪੁਰਾ ਕਲਾਂ, 28 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੰਤ ਬਾਬਾ ਪਾਲਾ ਸਿੰਘ ਕੜਿਆਲ ਵਾਲਿਆਂ ਦੀ ਯਾਦ 'ਚ ਸੰਤ ਬਾਬਾ ਪਵਨਦੀਪ ਸਿੰਘ ਕੜਿਆਲ ਵਾਲਿਆਂ ਦੀ ਅਗਵਾਈ ਹੇਠ 31 ਦਸੰਬਰ ਨੂੰ ਬਰਸੀ ਸਮਾਗਮ ਕਰਵਾਏ ਜਾ ਰਹੇ ਹਨ | ਕਸਬਾ ਕਿਸ਼ਨਪੁਰਾ ਕਲਾਂ ਪਹੁੰਚੇ ਸਰਪ੍ਰਸਤ ਬਾਬਾ ਦਰਸ਼ਨ ਸਿੰਘ ਤੇ ਮੁੱਖ ਸੇਵਾਦਾਰ ਭਾਈ ਮਨਜਿੰਦਰ ਸਿੰਘ ਨੇ ਦੱਸਿਆ ਕਿ 29 ਦਸੰਬਰ ਨੂੰ ਗੁਰਦੁਆਰਾ ਸਤਿ ਸੰਗਤਸਰ ਨਿੰਮ ਸਾਹਿਬ ਪਿੰਡ ਚੁੱਘਾ ਕਲਾਂ ਵਿਖੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ ਤੇ 31 ਦਸੰਬਰ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਰਾਗੀ ਢਾਡੀ ਕੀਰਤਨੀ ਜਥੇ, ਸੰਤ ਮਹਾਂਪੁਰਸ਼ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਮਾਨ, ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ, ਰਾਗੀ ਅੰਮਿ੍ਤਪਾਲ ਸਿੰਘ, ਮਾਸਟਰ ਸੁਦਰਸ਼ਨ ਸਿੰਘ ਮਾਨ, ਦਰਸ਼ਨ ਸਿੰਘ ਮਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਰੋਲੀ ਭਾਈ ਸਕੂਲ ਦੇ ਸਾਇੰਸ ਵਿਦਿਆਰਥੀਆਂ ਵਲੋਂ ਵਿੱਦਿਅਕ ਟੂਰ ਲਗਾਇਆ <br/> ਅਗਲੀ ਖ਼ਬਰ ਲਾਇਨਜ਼ ਕਲੱਬ ਬੱਧਨੀ ਕਲਾਂ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।