19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬੀ.ਕੇ.ਯੂ ਏਕਤਾ ਉਗਰਾਹਾਂ ਵਲੋਂ ਬੈਂਕ ਅੱਗੇ ਧਰਨਾ <br/>

ਅਜੀਤ ਡੈਸਕ 17-06-2025

ਮੂਨਕ 16 ਜੂਨ (ਭਾਰਦਵਾਜ, ਸਿੰਗਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਦੇ ਕਿਸਾਨਾਂ ਵਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਮੂਨਕ ਮੂਹਰੇ ਰੋਸ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਜਰਨਲ ਸਕੱਤਰ ਰਿੰਕੂ ਮੂਨਕ ਨੇ ਕਿਹਾ ਕਿ ਕੁਝ ਕਿਸਾਨਾਂ ਵਲੋਂ ਬੈਂਕ ਤੋਂ ਆਪਣੀ ਜ਼ਮੀਨ ਤੇ ਕਰਜ਼ਾ ਲਿਆ ਸੀ ਅਤੇ ਸੰਨ 2017 ਤੋਂ ਕਿਸਾਨ ਲਗਾਤਾਰ ਛਿਮਾਹੀ ਤੇ ਵਿਆਜ ਸਮੇਤ ਕਰਜ਼ਾ ਮੋੜ ਰਹੇ ਸਨ, ਪਰ ਇਸ ਵਾਰ ਬੈਂਕ ਨੇ ਉਨ੍ਹਾਂ ਕਿਸਾਨਾਂ ਨੂੰ ਵਿਆਜ 7% ਦੀ ਵਜਾਏ 10% ਲਗਾ ਦਿੱਤਾ ਜਿਸ ਕਾਰਨ ਲੰਮੇ ਸਮੇਂ ਤੋਂ ਪ੍ਰੇਸ਼ਾਨੀ ਦੇ ਚੱਲਦੇ ਕਿਸਾਨਾਂ ਵਲੋ ਰੋਸ ਵਜੋਂ ਬੈਂਕ ਮੂਹਰੇ ਧਰਨਾ ਦਿੱਤਾ ਗਿਆ | ਉਸ ਤੋਂ ਬਾਅਦ ਬ੍ਰਾਂਚ ਮੈਨੇਜਰ ਨੇ ਗ਼ਲਤੀ ਮੰਨਦਿਆਂ ਕਿਸਾਨਾਂ ਨੂੰ ਵਿਆਜ ਘੱਟ ਕਰਨ ਦਾ ਭਰੋਸਾ ਦੇਣ ਉਪਰੰਤ ਕਿਸਾਨਾਂ ਦੀ ਸਹਿਮਤੀ ਨਾਲ ਧਰਨਾ ਸਮਾਪਤ ਕੀਤਾ ਗਿਆ | ਇਸ ਮੌਕੇ ਬਲਾਕ ਆਗੂ ਰੌਸ਼ਨ ਮੂਨਕ, ਬੰਟੀ ਢੀਂਡਸਾ ਤੇ ਪਿੰਡ ਇਕਾਈਆਂ ਦੇ ਆਗੂ ਸੂਵੈਗ ਮੂਨਕ ਜਰਨੈਲ ਢੀਂਡਸਾ ਸੁਖਚੈਨ ਦੇਹਲਾ, ਕਾਲਾ ਖਨੋਰੀ, ਪਰਮਿੰਦਰ ਠਸਕਾ ਅਤੇ ਟੇਕ ਕੜੈਲ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਵਿਦਿਆਰਥੀ ਯੂਨੀਅਨ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਦੀ ਗਿ੍ਫ਼ਤਾਰੀ ਖ਼ਿਲਾਫ ਪ੍ਰਦਰਸ਼ਨ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।