18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਕੰਪੀਟੀਸ਼ਨ ਇਮੀਗ੍ਰੇਸ਼ਨ ਦੇ ਵਿਦਿਆਰਥੀ ਗੁਰਸ਼ਰਨ ਸਿੰਘ ਨੇ ਆਈਲਟਸ 'ਚੋਂ 9 ਬੈਂਡ ਲਏ <br/>

ਅਜੀਤ ਡੈਸਕ 17-06-2025
ਮਲੇਰਕੋਟਲਾ, 16 ਜੂਨ (ਮੁਹੰਮਦ ਹਨੀਫ਼ ਥਿੰਦ) - ਵਿੱਦਿਆ ਦੇ ਖੇਤਰ ਵਿਚ ਕੰਪੀਟੀਸ਼ਨ ਇਮੀਗ੍ਰੇਸ਼ਨ ਪਿਛਲੇ 10 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ | ਇਸ ਸੰਸਥਾ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਆਈਲੈਟਸ ਦੀ ਸਿੱਖਿਆ ਦੇਣ ਤੋਂ ਬਾਅਦ ਉਨ੍ਹਾਂ ਦੇ ਵੀਜ਼ੇ ਲਗਵਾਕੇ ਵਿਦੇਸ਼ਾਂ ਵਿਚ ਉਚੇਰੀ ਪੜ੍ਹਾਈ ਲਈ ਭੇਜ ਚੁੱਕੀ ਹੈ | ਸੰਸਥਾ ਦੇ ਡਾਇਰੈਕਟਰ ਮੁਹੰਮਦ ਅਰਸ਼ਦ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਿਚ ਸੈਂਕੜੇ ਹੀ ਵਿਦਿਆਰਥੀਆਂ ਨੇ ਆਈਲੈਟਸ 'ਚੋਂ 9 ਬੈਂਡ ਹਾਸਿਲ ਕੀਤੇ ਹਨ | ਇਸ ਵਾਰ ਵੀ ਪਿਛਲੇ ਦਿਨੀਂ ਆਈਲੈਟਸ ਦੀ ਹੋਈ ਪ੍ਰੀਖਿਆ 'ਚੋਂ ਗੁਰਸ਼ਰਨ ਸਿੰਘ ਨੇ 9 ਬੈਂਡ ਪ੍ਰਾਪਤ ਕੀਤੇ ਹਨ ਜੋ ਕੇ ਬੜੇ ਹੀ ਮਾਨ ਦੀ ਗੱਲ ਹੈ | ਸੰਸਥਾ ਵਲੋਂ ਗੁਰਸ਼ਰਨ ਸਿੰਘ ਨੂੰ ਵਧਾਈ ਦਿੱਤੀ ਗਈ ਅਤੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਵੀਨੂੰ ਗਰਗ ਨੇ ਕਿਹਾ ਕੇ ਹਰ ਵਿਦਿਆਰਥੀ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੇ ਸਟਾਫ਼ ਦਾ ਯੋਗਦਾਨ ਹੈ ਜੋ ਪੂਰੀ ਮਿਹਨਤ ਅਤੇ ਲੱਗਣ ਨਾਲ ਵਿਦਿਆਰਥੀਆਂ ਨੂੰ ਆਈਲੈਟਸ ਦੀ ਤਿਆਰੀ ਕਰਵਾਉਂਦੇ ਹਨ |

ਪਿਛਲੀ ਖ਼ਬਰ ਨੀਟ ਪ੍ਰੀਖਿਆ 'ਚ ਮਲੇਰਕੋਟਲਾ ਦਾ ਨਾਂਅ ਚਮਕਾਉਣ ਵਾਲੇ ਬੱਚੇ ਸਮਾਜ ਲਈ ਪ੍ਰੇਰਨਾ ਸਰੋਤ - ਜ਼ਹਿਦਾ ਸੁਲੇਮਾਨ <br/> ਅਗਲੀ ਖ਼ਬਰ ਸੰਗਰੂਰ ਨੰੂ ਪੰਥਕ ਰੰਗ ਵਿਚ ਰੰਗਣ ਲਈ ਪਰਮਿੰਦਰ ਸਿੰਘ ਢੀਂਡਸਾ ਦੇ ਯਤਨਾਂ ਦੀ ਕਰਾਂਗੇ ਹਮਾਇਤ- ਰਿਪੂ ਢਿੱਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।