18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਨੰਬਰਦਾਰ ਦਰਬਾਰਾ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ <br/>

ਅਜੀਤ ਡੈਸਕ 17-06-2025
ਧੂਰੀ, 16 ਜੂਨ (ਸੁਖਵੰਤ ਸਿੰਘ ਭੁੱਲਰ)-ਪੰਜਾਬ ਨੰਬਰਦਾਰ ਯੂਨੀਅਨ 643 ਵਿਚ ਸਰਗਰਮ ਤੌਰ ਤੇ ਸੰਘਰਸ਼ਸ਼ੀਲ ਆਗੂ ਅਤੇ ਅਕਾਲੀ ਦਲ ਦੇ ਇਲਾਕਾ ਆਗੂ ਨੰਬਰਦਾਰ ਦਰਬਾਰਾ ਸਿੰਘ ਘਨੋਰੀ ਸੰਖੇਪ ਬਿਮਾਰੀ ਦੇ ਚਲਦੇ ਅਕਾਲ ਚਲਾਣਾ ਕਰ ਗਏ ਜਿੰਨਾ ਦੇ ਅਕਾਲ ਚਲਾਣੇ ਤੇ ਵੱਖੋ ਵੱਖ ਸਿਆਸੀ ਸਮਾਜ ਸੇਵੀ ਕਰੀਬੀਆਂ ਸਨੇਹੀਆਂ ਰਿਸ਼ਤੇਦਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਦਰਬਾਰਾ ਸਿੰਘ ਘਨੌਰੀ ਪੰਜਾਬ ਨੰਬਰਦਾਰ ਯੂਨੀਅਨ ਵਿਚ ਬਤੌਰ ਤਹਿਸੀਲ ਪ੍ਰਧਾਨ ਸ਼ੇਰਪੁਰ ਤੋਂ ਸੇਵਾਵਾਂ ਨਿਭਾਉਂਦੇ ਰਹੇ ਅਤੇ ਇੱਕ ਸੰਘਰਸ਼ ਸੀਲ ਕਿਸਾਨ ਵਜੋਂ ਇਹ ਜੀਵਨ ਬਤੀਤ ਕਰਦੇ ਸੰਘਰਸ਼ੀ ਨੰਬਰਦਾਰ ਯੂਨੀਅਨ ਆਗੂ ਅਤੇ ਅਕਾਲੀ ਦਲ ਵਿਚ ਬਤੌਰ ਪੁਰਾਤਨ ਟਕਸਾਲੀ ਮੈਂਬਰ ਵਜੋਂ ਜੁੜੇ ਰਹੇ ਜੋ ਕਿ ਅਕਾਲੀ ਦਲ ਨਾਲ ਰੂਹ ਨਾਲ ਜੁੜੇ ਹੋਏ ਸਨ ਜਿਨ੍ਹਾਂ ਦੇ ਪਿਛਲੇ ਦਿਨੀਂ ਅਕਾਲ ਚਲਾਣਾ ਕਰਨ ਤੇ ਉਨ੍ਹਾਂ ਦੇ ਬੇਟੇ ਕੁਲਦੀਪ ਸਿੰਘ ਸੈਕਟਰੀ ਨਾਲ ਵੱਖੋ ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਸਾਂਝਾ ਕੀਤਾ ਗਿਆ ਜਿਸ ਵਿਚ ਸਾਬਕਾ ਪ੍ਰਧਾਨ ਐਸ ਜੀ ਪੀ ਸੀ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ ਹਰੀ ਸਿੰਘ ਨਾਭਾ ਐਮ.ਡੀ ਪ੍ਰੀਤ ਗਰੁੱਪ, ਜਥੇਦਾਰ ਭੁਪਿੰਦਰ ਸਿੰਘ ਭਲਵਾਨ ਜਥੇਦਾਰ ਰਣਜੀਤ ਸਿੰਘ ਕਾਤਰੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਅਜਮੇਰ ਸਿੰਘ ਘਨੌਰੀ ਭਾਈ ਕਰਮਜੀਤ ਸਿੰਘ ਜੱਖਲਾ, ਚੇਅਰਮੈਨ ਸੰਤ ਅਤਰ ਸਿੰਘ ਅਕਾਲ ਅਕੈਡਮੀ ਭਜੋ ਵਾਲੀ, ਕੇਸਰ ਸਿੰਘ ਜਖਲਾ ਤਹਿਸੀਲ ਪ੍ਰਧਾਨ ਨੰਬਰਦਾਰਾ ਯੂਨੀਅਨ 643 ਧੂਰੀ ਗੁਰਪ੍ਰੀਤ ਸਿੰਘ ਈਸੜਾ, ਆਦਿ ਵਲੋਂ ਅਫ਼ਸੋਸ ਪ੍ਰਗਟ ਕੀਤਾ |

ਪਿਛਲੀ ਖ਼ਬਰ ਸੰਜੀਵ ਅਰੋੜਾ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ - ਮਨਜੀਤ ਸਿੰਘ ਡੀ. ਸੀ. <br/> ਅਗਲੀ ਖ਼ਬਰ ਨੀਟ ਪ੍ਰੀਖਿਆ 'ਚ ਮਲੇਰਕੋਟਲਾ ਦਾ ਨਾਂਅ ਚਮਕਾਉਣ ਵਾਲੇ ਬੱਚੇ ਸਮਾਜ ਲਈ ਪ੍ਰੇਰਨਾ ਸਰੋਤ - ਜ਼ਹਿਦਾ ਸੁਲੇਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।