ਸੰਗਰੂਰ, 16 ਜੂਨ (ਅਮਨਦੀਪ ਸਿੰਘ ਬਿੱਟਾ) - ਪਿੰਡ ਬੰਗਾਵਾਲੀ ਵਿਖੇ 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿਚ ਸ੍ਰੀਮਤੀ ਲਾਭ ਕੌਰ ਨੇ ਸਰਕਾਰੀ ਡਿਪੂ ਤੋਂ ਜੋ ਖਾਣ ਵਾਲੀ ਕਣਕ ਮਿਲੀ ਉਹ ਆਪਣੇ ਬੱਠਲ ਵਿਚ ਲਿਆ ਕੇ ਸਾਰੀ ਜਨਤਾ ਨੂੰ ਦਿਖਾਈ ਇਹ ਕਣਕ ਬੇਹੱਦ ਮਾੜੀ ਰੋੜਾਂ ਤੇ ਪੱਥਰ ਵਾਲੀ ਦੇਖੀ ਗਈ ਜੋ ਕਿ ਮਨੁੱਖਾਂ ਦੇ ਖਾਣ ਦੇ ਯੋਗ ਨਹੀਂ ਹੈ ਇੱਥੋਂ ਤੱਕ ਕਿ ਇਸ ਕਣਕ ਨੂੰ ਪਸ਼ੂ ਵੀ ਨਹੀਂ ਖਾਂਦੇ | ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਸ. ਚਮਕੌਰ ਸਿੰਘ ਵੀਰ ਅਤੇ ਸੂਬੇਦਾਰ ਰਣਧੀਰ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗ਼ਰੀਬ ਜਨਤਾ ਨੂੰ ਜ਼ੋ ਅਨਾਜ ਮੁਹੱਈਆ ਕੀਤਾ ਜਾ ਰਿਹਾ ਹੈ ਉਸ ਦੀ ਕੁਆਲਿਟੀ ਖਾਣ ਵਾਲੀ ਨਹੀਂ ਹੈ ਬੇਹੱਦ ਘਟੀਆ ਮਿਆਰ ਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਗ਼ਰੀਬਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਨਿਯਮਾਂ ਅਨੁਸਾਰ ਸਜਾ ਦਿੱਤੀ ਜਾਵੇ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਕਣਕ ਗ਼ਰੀਬ ਜਨਤਾ ਨੂੰ ਖਾਣ ਲਈ ਵੰਡੀ ਜਾ ਰਹੀ ਹੈ ਉਹ ਚੰਗੀ ਕੁਆਲਿਟੀ ਦੀ ਵੰਡੀ ਜਾਵੇ | ਇਸ ਸਮੇਂ ਉਨ੍ਹਾਂ ਦੇ ਨਾਲ ਜਰਨੈਲ ਸਿੰਘ ਬੰਗਾਵਾਲੀ, ਗੁਰਦੇਵ ਸਿੰਘ ਘਾਬਦਾ, ਲਾਭ ਸਿੰਘ ਮੰਗਵਾਲ, ਜੀਤ ਕੌਰ, ਗੁਰਵਿੰਦਰ ਸਿੰਘ, ਸਰਜੀਤ ਸਿੰਘ, ਲਾਭ ਸਿੰਘ, ਅਜੈਬ ਸਿੰਘ, ਜਗਦੀਸ਼ ਸਿੰਘ, ਨਿਰਭੈ ਸਿੰਘ ਆਦਿ ਹਾਜ਼ਰ ਸਨ |