18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਅਗਰਵਾਲ ਪੀਰਖਾਨਾ ਟਰੱਸਟ ਵਲੋਂ ਸਾਲਾਨਾ ਦੀਵਾਨ 19 ਤੋਂ <br/>

ਅਜੀਤ ਡੈਸਕ 17-06-2025
ਧੂਰੀ, 16 ਜੂਨ (ਲਖਵੀਰ ਸਿੰਘ ਧਾਂਦਰਾ) - ਅਗਰਵਾਲ ਪੀਰਖਾਨਾ ਟਰੱਸਟ ਗਰੀਨ ਸਿਟੀ ਧੂਰੀ ਵਲੋਂ 18ਵਾਂ ਸਲਾਨਾ ਦੀਵਾਨ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਟਰੱਸਟ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਗੋਇਲ ਦੀ ਅਗਵਾਈ ਹੇਠ ਇਹ ਸਮਾਗਮ 19 ਜੂਨ ਨੂੰ ਹੋਵੇਗਾ | ਦੀਵਾਨ ਤੋਂ ਇੱਕ ਦਿਨ ਪਹਿਲਾਂ 18 ਜੂਨ ਨੂੰ ਬੁੱਧਵਾਰ ਸ਼ਾਮ 6 ਵਜੇ ਮਹਿੰਦੀ ਦੀ ਰਸਮ ਹੋਵੇਗੀ | ਗੱਦੀ ਨਸ਼ੀਨ ਵਿਜੇ ਬਾਬਾ ਗੋਇਲ ਦੀ ਅਗਵਾਈ ਹੇਠ 19 ਜੂਨ ਵੀਰਵਾਰ ਨੂੰ ਧਾਰਮਿਕ ਰਸਮਾਂ, ਸਤਿਸੰਗ ਤੇ ਸਮਾਜਿਕ ਸੇਵਾ ਦੇ ਕਾਰਜ ਹੋਣਗੇ | ਇਸ ਮੌਕੇ ਬਾਬਾ ਵਿਜੇ ਗੋਇਲ ਨੇ ਦੱਸਿਆ ਕਿ ਇਸ ਪਵਿੱਤਰ ਮੌਕੇ 'ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ | ਨਾਲ ਹੀ ਲੋੜਵੰਦ ਵਿਅਕਤੀਆਂ ਲਈ ਟਰਾਈਸਾਇਕਲ ਵੀ ਵੰਡੇ ਜਾਣਗੇ |

ਪਿਛਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਲੇਲਗੜ੍ਹ ਵਲੋਂ ਨੀਟ ਪ੍ਰੀਖਿਆ 'ਚ ਪੰਜਾਬ 'ਚੋਂ ਤੀਜਾ ਸਥਾਨ ਹਾਸਿਲ ਕਰਨ ਵਾਲੇ ਮੁਹੰਮਦ ਸ਼ਮੀ... ਅਗਲੀ ਖ਼ਬਰ ਘਟੀਆ ਮਿਆਰ ਵਾਲੀ ਸਰਕਾਰੀ ਕਣਕ ਸੰਬੰਧੀ ਬੰਗਾਵਾਲੀ ਪਿੰਡ ਵਿਚ ਮਾਹੌਲ ਗਰਮਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।