24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

-ਮਾਮਲਾ ਟਾਕੀ ਤੋੜ ਕੇ ਦੁਕਾਨ ਵਿਚ ਚੋਰੀ ਦਾ- ਪੰਜ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਨੇ ਮੌਕਾ ਦੇਖਣ ਜਾਣਾ ਜ਼ਰੂਰੀ ਨਹੀਂ ਸਮਝਿਆ <br/>

ਅਜੀਤ ਡੈਸਕ 18-06-2025
ਸ਼ੇਰਪੁਰ, 16 ਜੂਨ (ਮੇਘ ਰਾਜ ਜੋਸ਼ੀ)-ਪਿੰਡ ਫ਼ਤਿਹਗੜ•ਪੰਜਗਰਾਈਆਂ ਵਿਖੇ 11 ਜੂਨ ਦੀ ਰਾਤ ਅਣਪਛਾਤੇ ਚੋਰਾਂ ਦੇ ਵਲੋਂ ਇੱਕ ਦੁਕਾਨ ਦੀ ਟਾਕੀ ਨੂੰ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ | ਚੋਰੀ ਦੀ ਘਟਨਾ ਦੀ ਸ਼ਿਕਾਰ ਹੋਈ ਦੁਕਾਨ ਬਬਲਾ ਟੈਲੀਲਾਮ ਦੇ ਮਾਲਕ ਸਾਬਕਾ ਫ਼ੌਜੀ ਸਾਧੂ ਖਾਂ ਨੇ ਦੱਸਿਆ ਕੇ ਦੁਕਾਨ ਵਿਚੋਂ ਕਰੀਬ ਅੱਠ ਹਜ਼ਾਰ ਨਕਦੀ ਚੋਰੀ ਹੋਈ ਸੀ ਤੇ ਉਨ•ਾਂ ਨੇ 12 ਜੂਨ ਨੂੰ ਹੀ ਸਵੇਰੇ ਪੁਲਿਸ ਥਾਣਾ ਸ਼ੇਰਪੁਰ ਵਿਖੇ ਲਿਖਤੀ ਤੌਰ ਤੇ ਚੋਰੀ ਦੀ ਸੂਚਨਾ ਦੇ ਦਿੱਤੀ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਕਰੀਬ ਪੰਜਵੇਂ ਦੀ ਦੀ ਸ਼ਾਮ ਬੀਤਣ ਤੇ ਆ ਗਈ ਹੈ ਪਰ ਥਾਣਾ ਸ਼ੇਰਪੁਰ ਦੀ ਪੁਲਿਸ ਵਲੋਂ ਘਟਨਾ ਸਥਾਨ ਦਾ ਦੌਰਾ ਵੀ ਨਹੀਂ ਕੀਤਾ ਗਿਆ, ਉਨ•ਾਂ ਦੁਖੀ ਮਨ ਨਾਲ ਦੱਸਿਆ ਕਿ ਚੋਰਾਂ ਨੂੰ ਫੜ ਕਿ ਉਨ•ਾਂ ਦਾ ਨੁਕਸਾਨ ਪੂਰਾ ਕਰਾਉਣਾ ਤਾਂ ਦੂਰ ਦੀ ਗੱਲ ਹੈ, ਪਰ ਪੁਲਿਸ ਨੇ ਮੌਕਾ ਵੀ ਨੀ ਦੇਖਿਆ, ਅਜਿਹੇ ਵਿਚ ਪੀੜਤ ਆਿਖ਼ਰ ਕਿਸ ਕੋਲ ਜਾਵੇ ਅਤੇ ਕੀ ਕਰੇ, ਉਨ•ਾਂ ਮੁੱਖ ਮੰਤਰੀ ਪੰਜਾਬ ਕੋਲ ਇਨਸਾਫ਼ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਪੁਲਿਸ ਵਲੋਂ ਦੁਕਾਨ ਤੇ ਹੋਈ ਚੋਰੀ ਨੂੰ ਕਿਉਂ ਗੰਭੀਰਤਾ ਨਾਲ ਨਹੀਂ ਲਿਆ ਗਿਆ? ਪੁਲਿਸ ਦੀ ਕੀ ਮਜਬੂਰੀ ਹੈ? ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਉਨ•ਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੱਸ ਦਿਓ ਜੇ ਪੁਲਿਸ ਚੋਰੀ ਦੀ ਘਟਨਾ ਤੇ ਨਹੀਂ ਆਉਂਦੀ ਤਾਂ ਅਗਲੀ ਵਾਰ ਅਜਿਹੀ ਘਟਨਾ ਹੋਣ ਤੇ ਅਸੀਂ ਜਾਈਏ ਕਿੱਥੇ | ਇਸ ਬਾਰੇ ਉਨ•ਾਂ ਅੱਗੇ ਕਿਹਾ ਕਿ ਉਹ ਇਸ ਮਾਮਲੇ ਵਿਚ ਜ਼ਿਲ•ਾ ਪੁਲਿਸ ਮੁਖੀ ਸੰਗਰੂਰ ਅਤੇ ਡੀ. ਆਈ ਜੀ ਪਟਿਆਲਾ ਨੂੰ ਮਿਲ ਕਿ ਆਪਣੀ ਗੁਹਾਰ ਲਾਉਣਗੇ ਅਤੇ ਸਾਬਕਾ ਸੈਨਿਕ ਹੋਣ ਨਾਤੇ ਵੀ ਆਪਣੇ ਵਿਭਾਗ ਤੋਂ ਇਨਸਾਫ਼ ਦੀ ਮੰਗ ਕਰਨਗੇ, ਜ਼ਿਕਰਯੋਗ ਹੈ ਕੇ ਚੋਰੀ ਦਾ ਸ਼ਿਕਾਰ ਹੋਈ ਇਹ ਦੁਕਾਨ ਸਟੇਟ ਬੈਂਕ ਆਫ਼ ਇੰਡੀਆ ਦੇ ਨੇੜੇ ਹੈ ਅਤੇ ਬੱਸ ਸਟੈਂਡ ਦੇ ਬਿਲਕੁਲ ਸੈਂਟਰ ਵਿਚ ਹੈ ਅਜਿਹੇ ਵਿਚ ਚੋਰਾਂ ਵਲੋਂ ਬੇਡਰ ਚੋਰੀ ਕਰਨਾ ਜਿੱਥੇ ਵੱਡੇ ਸਵਾਲ ਖੜ•ੇ ਕਰਦਾ ਹੈ ਉੱਥੇ ਹੀ ਬਾਕੀ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਲੈ ਕੇ ਚਿੰਤਾ ਦੇ ਵਿਚ ਹਨ | ਇਸ ਸੰਬੰਧੀ ਜਦੋਂ ਪੁਲਿਸ ਥਾਣਾ ਸ਼ੇਰਪੁਰ ਦੇ ਮੁਖੀ ਐਸ ਆਈ ਬਲੌਰ ਸਿੰਘ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਮੈ ਅਜੇ ਹੁਣੇ ਹੀ ਥਾਣਾ ਸ਼ੇਰਪੁਰ ਦਾ ਚਾਰਜ ਲਿਆ ਹੈ, ਤੁਸੀਂ ਮਾਮਲਾ ਮੇਰੇ ਧਿਆਨ ਵਿਚ ਲਿਆ ਦਿੱਤਾ ਹੈ ਤੇ ਤੁਰੰਤ ਹੀ ਪੁਲਿਸ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਹਲਕਾ ਅਮਰਗੜ੍ਹ ਨੂੰ ਬਣਦਾ ਹੱਕ ਦਿਵਾਉਣ ਦਾ ਚੁੱਕਿਆ ਬੀੜਾ <br/> ਅਗਲੀ ਖ਼ਬਰ ਮਿੱਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਸੀ.ਟੀ.ਯੂ. ਪੰਜਾਬ ਦਾ ਵਫ਼ਦ ਕੈਬਨਿਟ ਸਬ ਕਮੇਟੀ ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।